ਪੰਨਾ:ਚਾਚਾ ਸ਼ਾਮ ਸਿੰਘ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨੀ ਦਿਨੀ ਜੇ ਸਵੇਰ ਨੂੰ ਚਾਚੀ ਗਰਮ ਹੋ ਜਾਂਦੀ ਤੇ ਸ਼ਾਮ ਨੂੰ ਚਾਚਾ ਜੀ ਨਾਸਾਂ ਫਰਕਾਈ ਫਿਰਦੇ ਅਤੇ ਜਿਸ ਦਿਨ ਦੋਏ ਹੀ ਬਰ ਸਰੇ ਪੈਕਾਰ ਹੋ ਜਾਂਦੇ ਤਾਂ ਨਾਲ ਸਾਡੀ ਵੀ ਸ਼ਾਮਤ ਆ ਜਾਂਦੀ, ਪਰ ਚਾਚਾ ਜੀ ਸਾਡੇ ਸੀਓ ਕਾਂਗਰਸੀ ਖਿਆਲਾਂ ਦੇ ਅਤੇ ਅਜਿਹੇ ਵੇਲੇ ‘ਕਹਿਰੇ ਦਰਵੇਸ਼ ਬਰ ਜਾਨੇ ਦਰਵੇਸ਼। ਉਹ ਚੁਪ ਕਰ ਜਾਂਦੇ, ਪਰ ਪਾਠਕ ਜੀ ਤੁਸੀਂ ਸਿਆਣੇ ਹੋ, ਹਰ ਇਕ ਚੀਜ਼ ਦੀ ਆਖਰ ਹਦ ਬੀ ਹੁੰਦੀ ਹੈ, ਭਲਾ ਇਹਨਾਂ ਹਾਲਾਤ, ਅੰਦਰ ਸਾਡੇ ਚਾਚਾ ਜੀ ਦਾ ਕੀ ਕਸੂਰ ਜੇ ਉਹ ਵੀ ਤੰਗ ਆਮਦ ਬਜੰਗ ਆਮਦ ਇਕ ਦਿਨ ਅਪਣੀ ਧਰਮ ਪਤਨੀ ਚਾਚੀ ਸ਼ਾਮ ਕੁਰ ਨੂੰ ਹਿੰਮਤ ਕਰਕੇ ਆਖ ਹੀ ਬੈਠੇ, ਨੇਕ ਬਖਤੇ, ਇਸ ਵਿਆਹ ਨਾਲੋਂ ਤਾਂ ਮੈਂ ਰੰਡਾ ਹੀ ਚੰਗਾ ਸਾਂ, ਪਰ ਅਗੋਂ ਸਾਡੀ ਚਾਚੀ ਜੀ ਕੇਹੜੀ ਕਿਸੇ ਦੀ ਨੂੰਹ ਧੀ ਕੋਲੋਂ ਘਟ ਸੀ, ਵੀਹਵੀਂ ਸਦੀ ਦੀ ਉਹ ਪਤੀ ਸਵਾਰ ਔਰਤ ਝਟ ਹੀ ਬੋਲ ਪਈ ਹਾਏ, ਹਾਏ, ਤੁਸੀਂ ਕਿਉਂ ਰੰਡੇ ਹੋਵੇ ਮੈਂ ਥੋੜੀ ਹਾਂ ਰੰਡੀ ਹੋਣ ਨੂੰ ਅਤੇ ਕਰਨਾ ਰਬ ਦਾ ਠੀਕ ਏਸ ਸਮੇਂ ਚਾਚੀ ਜੀ ਦੀਆਂ ਅਖੀਆਂ ਵਿਚ ਦੋ ਗਰਮਾ ਗਰਮ ਹੰਝੂ ਡੁਬਕ ਪਏ, ਬਸ ਫਿਰ ਕੀ ਸੀ, ਹੰਝੂਆਂ ਦੀ ਤਾਬ ਤਾਂ ਵਲੀ ਅਵਤਾਰ ਨਾ ਝਲ ਸਕੇ, ਚਾਚਾ ਵਿਚਾਰਾ ਕੌਣ ਸੀ, ਉਹ ਤਾਂ ਖੜੇ ਖੜੇ ਹੀ ਪੰਘਰ ਗਏ ਅਤੇ ਸਾਨੂੰ ਤੁਹਾਡੀਉ ਕਸਮ ਜੋ ਉਸ ਵੇਲੇ ਅਸੀਂ ਉਥੇ ਨਾਂ ਹੁੰਦੇ ਤਾਂ ਸਾਡੇ ਚਾਚੇ ਹੋਰਾਂ ਜੋਸਿ਼ ਮੁਹੱਬਤ ਵਿਚ ਜ਼ਰੂਰ ਹੀ ਸਾਡੀ ਚਾਚੀ ਜੀ ਦੇ ਪੈਰ ਫੜ ਕੇ ਆਪਣੇ ਕਿਹੇ ਕੀਤੇ ਗੁਨਾਹ ਦੀ ਮੁਆਫ਼ੀ ਮੰਗ ਲੈਣੀ ਸੀ, ਪਰ ਖੈਰ ਇਹ ਵੀ ਆਈ ਗਈ ਹੋਈ।

ਇਕ ਦਿਨ ਪਿਛੋਂ ਦੀ ਗਲ ਏ, ਰਬ ਦੀ ਮਰਜ਼ੀ, ਸਾਡੇ

੯੯