ਪੰਨਾ:ਚਾਚਾ ਸ਼ਾਮ ਸਿੰਘ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਚਾ ਜੀ ਦੀਆਂ ਨਬਜ਼ ਢਿਲੀਆਂ ਹੋ ਗਈਆਂ, ਅਥਵਾ ਉਹਨਾਂ ਦੀ ਤਬੀਅਤ ਘਿਆਊਂ ਮਿਆਊਂ ਹੋ ਗਈ, ਅਤੇ ਲਗੇ ਚਾਚਾ ਜੀ ਅਵਾ ਤਵਾ ਬੋਲਣ। ਕੋਈ ਆਖੇ ਸਰਸਾਮ ਹੋ ਗਿਆ ਏ, ਕਿਸੇ ਵਾ ਵਾਦੀ ਦੀ ਕਸਰ ਦਸੀ। ਵਿਚੋ ਵਿਚ ਇਹ ਵੀ ਕਹਿਣ ਕਿ ਗਰਦਨ ਤੋੜ ਬੁਖਾਰ ਏ, ਗਲ ਕੀ ਜਿਤਨੇ ਮੂੰਹ ਉਤਨੀਆਂ ਬੀਮਾਰੀਆਂ; ਪਰ ਸਾਡੇ ਅਲੇ ਪਲੇ ਕੁਝ ਨਾ ਪਿਆ, ਸਾਨੂੰ ਜਦੋਂ ਕੋਈ ਸਮਝ ਨਾ ਪਈ ਤਾਂ ਅਸੀਂ ਆਪਣੀ ਚਾਚੀ ਜੀ ਨੂੰ ਜਾ ਪੁਛਿਆ ਕੀ ਹੋ ਗਿਆ ਏ, ਚਾਚੀ ਜੀ ?'
ਹੋਣਾ ਕੀ ਸੀ, ਸਿਰ ਇਹਦੇ ਜਣਦਿਆਂ ਦਾ, ਚੰਗਾ ਭਲਾ ਏ ਮੁਸ਼ਟੰਡਾ ਨੌਂ ਬਰਨੌਂ।'
ਅਸੀਂ ਜੁ ਚਾਚਾ ਜੀ ਦੀ ਨਬਜ਼ ਟੋਹੀ ਤਾਂ ਸਹੁਰੀ ਦੀ ਬਿਗਬੈਨ ਦੇ ਟਾਈਮਪੀਸ ਵਾਂਗੂ ਠੀਕ ਟਕਾ ਟਕ ਚਲ ਰਹੀ ਸੀ।'
'ਨਬਜ਼ ਤਾਂ ਠੀਕ ਚਲ ਰਹੀ ਏ, ਚਾਚੀ ਜੀ।'
'ਤੇ ਹੋਰ, ਹੁਣ ਖਾਣ ਨੂੰ ਦੇ ਵੇਖੋ ਸੂ,ਦੇ ਪੰਸੇਰੀ ਪਕੇ ਆਟੇ ਨੂੰ ਆਬ ਨਾ ਦੇ ਜਾਵੇ ਤਾਂ ਮੈਨੂੰ ਅਸਲ ਦੀ ਨਾ ਜਾਣੀ।'

ਚਾਚਾ ਵਿਚਾਰਾ ਮੰਜੀ ਤੇ ਮੂਧਾ ਪਿਆ ਇਹ ਸਭ ਕੁਝ ਸੁਣ ਰਿਹਾ ਸੀ, ਅਤੇ ਅਵਾਕ ਸੀ, ਪਰ ਸਾਨੂੰ ਪਕਾ ਪਤਾ ਸੀ ਜੋ , ਇਹ ‘ਕਰਕ ਕਲੇਜੇ ਮਾਹਿ’ ਵਾਲੀ ਗਲ ਹੈ।ਅਸਾਂ ਵਿਚ ਵਿਚਾ ਕੀਤਾ ਅਤੇ ਰੰਨ ਖਸਮ ਦਾ ਮੁੜ ਦੀ ਫੈਸਲਾ ਏਸ ਗਲ ਤੇ ਕਰਾ ਦਿਤਾ ਜ ਚਾਚੀ ਤਾਂ ਚਾਚੇ

੧੦੦