ਪੰਨਾ:ਚਾਚਾ ਸ਼ਾਮ ਸਿੰਘ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਨੰਬਰ ਅਵਲ ਦੀ ਖਿਚੜੀ ਬਣਾ ਕੇ ਖੁਆਏ ਅਤੇ ਚਾਚਾ ਆਪ ਦੁਪੈਹਰ ਪਹਿਲਾਂ ਪਹਿਲਾਂ ਅਤੇ ਸ਼ਾਮ ਤੋਂ ਮਗਰੋਂ ਅਗਰੋਂ ਚਾਰਪਾਈ ਛਡ ਕੇ ਤੰਦਰੁਸਤ ਹੋ ਜਾਏ। ਦੋਵੇਂ ਧਿਰਾਂ ਏਸ ਫੈਸਲੇ ਤੇ ਰਜਾਮੰਦ ਹੋ ਗਈਆਂ ਅਤੇ ਏਸੇ ਵਿਚ ਅਸੀਂ ਵੀ ਆਪਣੇ ਘਰ ਮੁੜ ਆਏ, ਪਰੰਤੂ ਸ਼ਾਮ ਨੂੰ ਜਾਂ ਅਸੀਂ ਫੇਰ ਦੀ ਚਾਚੇ ਦੀ ਖ਼ਬਰ ਸਾਰ ਨੂੰ ਗਏ ਤਾਂ ਕੀ ਵੇਖੀਏ, ਚਾਚਾ ਜੀ, ਮੂਧੇ ਮੂੰਹ, ਅਸ਼ਟਾਂਗ ਪ੍ਰਣਾਅ, ਕਬੀਲਦਾਰੀ ਦੀ ਤਸਵੀਰ, ਇਉਂ ਲੰਮੇ ਪਏ ਸਨ, ਕਿ ਜਿਵੇਂ ਕੋਈ ਮਸਤ ਮਲੰਗ ਸ਼ਿਵਾਂ ਦੇ ਮੰਦਰ ਵਿਚ ਅਪਣੀ ਕਿਰਤ ਕਰ ਰਿਹਾ ਹੋਵੇ ਜਾਂ ਫਿਰ ਕੋਈ ਗੁਰਾਂ ਦਾ ਲਾਲ ਗੁਰੂ ਦੇ ਬਾਗ ਵਿਚ ਬੀ. ਟੀ. ਦੀਆਂ ਡਾਰਾਂ ਸਹਿ ਕੇ ਆਪਣੀ ਪੂਰਨ ਸ਼ਾਤਮਈ ਦਾ ਸਬੂਤ ਦੇ ਰਿਹਾ ਹੋਵੋ। ਵਿਚਾਰੇ ਚਾਚੇ ਦਾ ਮੰਦਾ ਹਾਲ, ਪਾਸਾ ਤਕ ਨਾ ਲੈਣ ਹੋਵੇ ਸ. ਅਸਾਂ ਜ ਹੋਰ ਨੇੜੇ ਢਕ ਕੇ ਡਿਠਾ ਤਾਂ ਚਾਚੇ ਵਿਚਾਰੇ ਦੀ ਪਿਠ ਸਾਨੂੰ ਛਾਲਿਓਂ ਛਾਲੇ ਨਜ਼ਰ ਆਈ। ਹੈਂ ! ਇਹ ਕੀ! ਸਾਡੀ ਚਾਚੀ ਕੋਲ ਮਸਟਰਡ ਗੈਸ ਸੀ ? ਕੀ ਅਜ ਫੇਰ ਕੋਈ ਮੇਜਰ ਐਕਸ਼ਨ ਹੋਇਆ ਏ? ਇਹ ਤੇ ਇਤਿਆਦਿ ਕਿਤਨੇ ਹੀ ਹੋਰ ਸੁਆਲਾਂ ਦੀ ਲਹਿਰ ਸਾਡੇ ਮਨ ਵਿਚ ਉਠੀ ਅਤੇ ਉੱਤਰ ਨਾ ਹੋਣ ਕਰਕੇ ਆਪੇ ਹੀ ਉਤਰ ਗਈ, ਪਰ ਅਖੀਰ ਨੂੰ ਖੁਲ੍ਹਦੇ ਖੁਲਦੇ ਗਲ ਇਉਂ ਖੁਲੀ ਜੁ ਚਾਚੀ ਦੇ ਹਥੋਂ ਉਬਲ ਉਬਲ ਕਰਦੀ ਪਤੀਲੀ _ਕੇਰਾਂ ਹੀ ਛੁਟੀ ਤਾਂ ਰਸੋਈ ਵਿਚ ਨੰਗੀ ਧੌਣੇ ਮੂੰਹ ਧੋ ਰਹੇ ਚਾਚੇ ਦੀ ਪਿਠ ਉਤੇ ਜਾ ਪਈ । ਪੰਰ ' ਕਈਆਂ ਦਾ ਇਹ ਵੀ ਖਿਆਲ ਸੀ ਜੁ ਇਹ ਤਾਂ ਕੜਛੀ ਦੇ ਕਾਰੇ ਸਨ ਜਨਾਬ, ਕੜਛੀ ਦੇ, ਹਾਂ, ਗਰਮ ਗਰਮ ਖਿਚੜੀ

੧੦੧