ਪੰਨਾ:ਚਾਚਾ ਸ਼ਾਮ ਸਿੰਘ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਭਰੀ ਹੋਈ ਗਰਮਾ ਗਰਮ ਕੜਛੀ ਦੇ, ਪਰ ਖੈਰ ਅਸਾਂ ਉਸੇ ਬਿੰਦ ਤੋਂ ਹਕੀਮ ਇਮਰਾਜ਼-ਉਲ-ਹਕ ਦਾ ਇਲਾਜ਼ ਸ਼ੁਰੂ ਕਰਵਾ ਦਿਤਾ, ਪਰ ਜਨਾਬਿਮਨ, ਇਕ ਦਿਨ ਹੋਇਆ, ਦੋ ਦਿਨ ਹੋਏ, ਤੀਜਾ ਵੀ ਗਿਆ ਪਰ ਹਕੀਮ ਸਾਹਿਬ ਦਾ ਇਲਾਜ ਹੀ ਖਤਮ ਨਾ ਹੋਇਆ, ਅਤੇ ਅਸਾਂ ਜਦੋਂ, 'ਮਰਜ ਬੜਤਾ ਗਿਆ ਜੂੰ ਜੂੰ ਦਵਾ ਕੀ'। ਵਾਲਾ ਹਾਲ ਡਿਠਾ ਤਾਂ ਅਸੀਂ ਆਪਣੇ ਚਾਚਾ ਜੀ ਨੂੰ ਡੰਡਾ-ਡੋਲੀ ਮਿਸ਼ਨ ਹਸਪਤਾਲ ਲੈ ਗਏ ।ਪਰ ਮਿਸ਼ਨ ਹਸਪਤਾਲ ਕੀ ਗਏ, ਚਾਚਾ ਜੀ ਨੂੰ ਤਾਂ ਕੋਈ ਅਕਾਸ਼ ਬਾਣੀ ਹੀ ਹੋ ਗਈ ਸਮਝੋ, ਦਾਖਲੇ ਤੋਂ ਚੌਥੇ ਹੀ ਦਿਨ , ਚਾਚਾ ਜੀ ਨੇ ਅਪਣੇ ਨਵੇਂ ਪਰੋਗਰਾਮ ਦਾ ਐਲਾਨ ਕਰਦਿਆਂ ਹੋਇਆਂ ਸਾਨੂੰ ਦਸਿਆ ਜੁ ਮਹਾਤਮਾਂ ਗਾਂਧੀ ਤਾਂ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਸਾਰੀ ਉਮਰੇ ਬਾਹਰ ਨਹੀਂ ਕਢ ਸਕਿਆ ਪਰ ਤੂੰ ਵੇਖੀ ਹੀਰਿਆ, ਮੈਂ ਤੇਰੀ ਚਾਚੀ ਨੂੰ ਆਪਣੇ ਘਰੋਂ ਕਿਸ ਤਰਾਂ ਕਢਦਾ ਹਾਂ, ਰਤਾ ਮੇਰੀ ਮਦਦ ਤੇ ਰਹੀਂ । ਅਸਾਂ ਵੀ ਏਸ ਗੋਲ ਉਤੇ ਅਜ ਕਲ ਕੇ ਆਪੂੰ-ਜਮੇ ਲੀਡਰਾਂ ਵਾਂਗ ਇਕ ਬਿਆਨ ਦੇ ਮਾਰਿਆ ਜੁ ਚਾਚਾ ਜੀ ਦਾ ਇਹ ਨਵਾਂ ਪਰੋਗਰਾਮ ਹਕੀਮ ਅਜਮਲ ਖਾਨ ਦਿਆਂ ਟੋਟਕਿਆਂ ਤੋਂ ਵੀ ਵਧੇਰੇ ਮਫੀਦ ਹੋਵੇਗਾ ਅਤੇ ਚਾਚੀ ਸ਼ਾਮ ਕੁਰ ਨੂੰ ਚਾਹੀਦਾ ਹੈ ਜੁ ਉਹ ਆਪਣੇ ਸਤੇ ਪੀਰਾਂ ਦੀ ਖੈਰ ਮਨਾਏ ਅਤੇ ਸਿਰ ਤੋਂ ਪੈਰ ਰਖਦੀ ਹੋਈ ਏਥੋਂ ਇਉਂ ਗਾਇਬ ਹੋ ਜਾਵੇ ਕਿ ਜਿਵੇਂ ਮਦਾਰੀ ਆਪਣੀ ਹਥੇਲੀ ਤੋਂ ਰੁਪੈ ਨੂੰ ਗਾਇਬ ਕਰ ਦੇਂਦਾ ਹੈ, ਪਰ ਸਾਡੀ ਚਾਚੀ ਨੇ ਵੀ ਮਹਾਰਾਜ ਅੰਬਰਸਰ ਦਾ ਪਾਣੀ ਪੀਤਾ ਹੋਇਆ ਸੀ, ਐਨਅੜੀ ਰਹੀ, ਜ਼ਰਾ ਖ਼ਮ ਨ ਖਾਧੋ ਸੁ । ਪਰ ਚਾਚੇ ਹੋਰਾਂ ਵੀ

੧੦੨