ਪੰਨਾ:ਚਾਰੇ ਕੂਟਾਂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਜ਼ਦੂਰ ਹੋਣ ਦੀ ਹੈਸੀਅਤ ਵਿਚ ਉਸ ਕਿਹਾ ਹੈ :-

“ਮੇਰੀ ਚੁੱਪ ਗੁਨਾਹ ਹੈ ਬਣੀ ਮੇਰਾ

ਹੁਣ ਵੰਗਾਰ ਨਾ ਬਣਾਂ ਤਾਂ ਬਣਾਂ ਕੀ ਮੈਂ ?"

ਅਤੇ ਕਵੀ ਹੋਣ ਦੇ ਨਾਂ ਤੇ :-

"ਆਖਰ ਸ਼ਾਇਰ ਦਾ ਦਿਲ ਹੈ ਦਿਲ ਮੇਰਾ

ਸਭ ਲਈ ਪਿਆਰ ਨਾ ਬਣਾਂ ਤਾਂ ਬਣਾਂ ਕੀ ਮੈਂ ?"

ਪਰ ਸਾਮਰਾਜੀ ਜੋ ਇਸ ਪਿਆਰ ਦੇ ਰਾਹ ਵਿਚ ਰੋਕ ਹੈ ਉਸ ਨੂੰ ਉਹ ਪੂਰੀ ਤਰ੍ਹਾਂ ਪਛਾਣਦਾ ਹੈ ਅਤੇ ਮਜ਼ਦੂਰ ਦੇ ਰੂਪ ਵਿਚ ਉਹ ਵੰਗਾਰਦਾ ਹੈ :-

"ਤੇਰੇ ਜ਼ੁਲਮ ਦੀ ਇੰਤਹਾ ਲੈ ਕੇ ਆਇਆਂ।"

ਉਸ ਦਾ ਜੋਸ਼ ਧਨੀਆਂ ਤੇ ਸਾਮਰਾਜੀਆਂ ਦੀ ਲੁੱਟ ਤੋਂ ਜ਼ੁਲਮ ਤੋਂ ਉਪਜਿਆ ਹੈ ਜੋ ਕਿ ਇਕ ਹਕੀਕਤ ਹੈ । ਤਾਂਹੀਓਂ ਉਸ ਦੇ ਗੀਤ-

“..............ਸੱਚੇ ਨੇ, ਨਹੀਂ ਝੁਠਲਾਏ ਜਾ ਸਕਦੇ।

ਜ਼ਿੰਦਗੀ ਜੀਉਣ ਲਈ ਮੰਗਦੇ,ਨਹੀਂ ਪਰਚਾਏ ਜਾ ਸਕਦੇ।"

ਉਹ ਹੁਨਰ ਦੇ ਮਕਸਦ ਤੋਂ ਅਨਜਾਣ ਨਹੀਂ ਅਤੇ ਉਹ ਆਪਣੀ ਕਵਿਤਾ ਨੂੰ ਪਰਚਾਰ ਕਹੇ ਜਾਣ ਤੋਂ ਨਹੀਂ ਡਰਦਾ । ਉਹ ਜਾਣਦਾ ਹੈ ਕਿ ਪਰਚਾਰ, ਪਰਚਾਰ ਕਹਿਣ ਵਾਲੀ ਢਾਣੀ ਆਪਣਾ ਮਜ਼ਦੂਰ-ਵਿਰੋਧੀ ਪਰਚਾਰ ਭੱਦੇ ਰੂਪ ਵਿਚ ਕਰ ਕੇ ਵੀ ਉਸ ਦੀ ਸਿਫ਼ਤ ਕਰਦੀ ਹੈ ਅਤੇ

-੪-