ਪੰਨਾ:ਚਾਰੇ ਕੂਟਾਂ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣਾ ਚਾਹਵੇਂ ਕਿੱਤ ਟਿਕਾਣੇ?
ਮੌਤ ਵਿਹਾਝੇਂ ਕਿਉਂ ਧਿੰਗਾਣੇ?



ਇਸ ਬੇਲੇ ਵਿਚ ਰਾਂਝੇ ਵਰਗੇ, ਸੁੰਞੇ ਕਰ ਗਏ ਤਖਤ ਹਜ਼ਾਰੇ।
ਭਟਕ ਭਟਕ ਕੇ ਮੋਈਆਂ ਸੱਸੀਆਂ, ਮਹਿੰਦੀ ਵਾਲੇ ਪੈਰ ਲੰਗਾਰੇ।

ਕਾਨਿਆਂ ਦੇ ਨਾਲ ਹੋ ਗਿਆ ਕਾਨਾ, ਮਖਣਾਂ ਪਾਲਿਆ ਕੈਸ ਕਿਸੇ ਦਾ।
ਪੈ ਕੇ ਭੁੱਜ ਗਿਆ ਦੇਗਿਆਂ ਅੰਦਰ, ਇਸ ਬੇਲੇ ਵਿਚ ਐਸ਼ ਕਿਸੇ ਦਾ।

ਮੰਨ ਸਾਈਂ ਲੋਕਾਂ ਦਾ ਕਹਿਣਾ, ਜਿਧਰੋਂ ਆਇਓਂ ਓਧਰ ਮੁੜ ਜਾ।
ਜਾਹ ਮੁੜ ਜਾ ਸਹੁੰ ਪਿਆਰ ਦੀ ਖਾ ਕੇ, ਜਾਹ ਮੁੜ ਓਸ ਲੜੀ ਵਿਚ ਜੁੜ ਜਾ।

... ... ... ... ...


ਸੁਣੋਂ ਦਾ ਨਿਓ ਮੇਰੀ ਵੀ ਇਹ, ਗੌਹ ਕਰਕੇ ਕੁਝ ਪ੍ਰੀਤ ਕਹਾਣੀ।
ਨੈਣਾਂ ਦੇ ਕੁੱਜਿਆਂ ਵਿਚ ਮੈਂ ਜੇ, ਡੱਕੇ ਹੋਏ ਝਨਾਂ ਦੇ ਹਾਣੀ।

ਪੁਛਦੇ ਓ ਕਿਉਂ ਆ ਗਿਆ ਏਥੇ, ਮੈਂ ਇਸ ਤੋਂ ਵੀ ਅੱਗੇ ਜਾਣਾ।
ਲਾ ਕੇ ਦਿਲ ਦਾ ਬਾਗ ਬਗੀਚਾ, ਜੰਗਲ ਦੇ ਵਿਚ ਮੰਗਲ ਲਾਣਾ।

ਮੈਂ ਕੁਝ ਕੈਰੀਆਂ ਅਖੀਆਂ ਕੋਲੋਂ, ਦੂਰ ਦੁਰਾਡਾ ਵਸਣਾ ਚਾਵ੍ਹਾਂ।
ਕਲ-ਮੁਕੱਲਾ ਖੁਲ੍ਹ-ਮਖੁਲਾ, ਚਿਤ ਆਇਆ ਮੈਂ ਹਸਣਾ ਚਾਵ੍ਹਾਂ।

ਮੇਰਾ ਹੱਸਣਾ ਜਗ ਹਸਾਵੇ,
ਮੇਰਾ ਵਸਣਾ ਦੇਸ ਵਸਾਵੇ,



ਮੇਰੀ ਵਸੋਂ ਵਿਚ ਨਾ ਰੜਕੇ, ਕੌੜਾ ਬੋਲਿਆ ਬੋਲ ਕਿਸੇ ਦਾ।
ਕੋਈ ਵੀ ਪਿਆਰ ਨੀਲਾਮ ਕਰਨ ਲਈ,ਪਿੱਟਿਆ ਨਾ ਜਾਏ ਢੋਲ ਕਿਸੇ ਦਾ।

-੯੬-