ਪੰਨਾ:ਚਾਰੇ ਕੂਟਾਂ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖੇ ਹਰ ਕੋਈ ਪਿਆਰ ਆਪਣਾ, ਕਿਕਲੀ ਪਾਉਂਦਾ, ਮਾਹੀਆ ਗਾਉਂਦਾ।
ਲੁਟਦਾ ਆਪਣਾ ਪਿਆਰ ਵੇਖਕੇ, ਰਹਿ ਜਾਏ ਨਾ ਕੋਈ ਸ਼ਰਮਾਉਂਦਾ।

ਸਹਿਮ ਇਕ ਵੰਗਾਰ ਬਣੇ ਫਿਰ, ਅੱਥਰੂ ਇਕ ਅੰਗਾਰ ਬਣੇ ਫਿਰ।
ਹਰ ਮਜਬੂਰ ਜਵਾਨੀ ਐਸੀ, ਕਲੀਆਂ ਦੀ ਥਾਂ ਖ਼ਾਰ ਬਣੇ ਫਿਰ।

ਰੋਲੇ ਜਾਵਣ ਪੈਰਾਂ ਹੇਠਾਂ, ਨਿਤ; ਜਵਾਨੀਆਂ ਰੋਲਣ ਵਾਲੇ।
ਤੋਲੇ ਜਾਵਣ ਨੇਜ਼ਿਆਂ ਉੱਤੇ, ਪਿਆਰ ਕੰਡੇ ਤੇ ਤੋਲਣ ਵਾਲੇ।

ਤਾਂ 'ਏਕੇ' ਲਈ ਰੌਲਾ ਪਾਵਾਂ, ਅਗੋਂ ਨਾ ਕੋਈ ਲੁਟਿਆ ਜਾਵੇ।
'ਅਮਰ' ਪਿਆਰ ਕਿਸੇ ਦਾ ਬੂਟਾ, ਜੜ੍ਹਾਂ ਸਣੇ ਨਾ ਪੁਟਿਆ ਜਾਵੇ।

-੯੭-