ਪੰਨਾ:ਚਾਰੇ ਕੂਟਾਂ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈ ਕੇ ਰੋਸ਼ਨੀ ਅੱਖ-ਮਟੱਕਿਆਂ ਦੀ,
ਦੀਵੇ ਪਿਆਰ ਨੇ ਕਿਤੇ ਜਗਾ ਦਿੱਤੇ।
ਕਿਤੇ ਛਿੰਝਾਂ ਦੇ ਵਿਚ ਜਵਾਨੀਆਂ ਨੇ,
ਆਪੋ ਆਪਣੇ ਹੱਥ ਵਿਖਾ ਦਿਤੇ।
ਲਾਲ-ਪਰੀ ਦੀ ਮਹਿਫਲ 'ਚ ਸੂਫ਼ੀਆਂ ਵੀ,
ਸੌਂਹਾਂ ਤੋੜੀਆਂ ਦੌਰ ਚਲਾ ਦਿੱਤੇ।
ਮੋਰਾਂ, ਡੱਡੂਆਂ ਅਤੇ ਟਟੈਹਣਿਆਂ ਨੇ,
ਚਾਰ-ਚੰਨ ਬਹਾਰ ਨੂੰ ਲਾ ਦਿਤੇ।

ਕਿਸੇ 'ਸਾਂਵਿਆਂ' ਦੀ ਤੱਕੜ ਫੜ ਲੀਤੀ,
ਦਿਲ ਨਾਲ ਧਰਕੇ ਦਿਲ ਤੋਲਣੇ ਲਈ।
ਕਿਸੇ ਮਾਹੀ ਦੇ ਸਾਹਮਣੇ ਡਾਹੀ ਚਰਖੀ,
ਦੁਖ ਅਗਲੇ ਪਿਛਲੇ ਫੋਲਣੇ ਲਈ।


ਮੇਰੇ ਲਈ ਪਰ ਸਾਵਣੀ ਲੋਕ-ਖੇਡਾਂ,
ਸੁਪਨਾ ਹੋ ਕੇ ਰਹਿ ਗਈਆਂ ਸਾਰੀਆਂ ਨੇ।
ਇਕ ਵਾਰ ਨਹੀਂ ਪੂੜੇ ਪਕਾ ਵੇਖੇ,
ਪੀਘਾਂ ਚਾੜ੍ਹੀਆਂ, ਨਾ ਹੀ ਉਤਾਰੀਆਂ ਨੇ!
ਲੀਰਾਂ ਵਿਚ ਸੁਹੱਪਣ ਨੂੰ ਕੱਜ ਰਖਾਂ,
ਜ਼ੁਲਫਾਂ ਵਾਹ ਨਾ ਕਦੇ ਸਵਾਰੀਆਂ ਨੇ।
ਕਜਲ ਪਾਇਆ ਦੰਦਾਸਾ ਨਾ ਕਦੇ ਮਲਿਆ,
ਅੱਡੀ ਰੱਖਿਆ ਮੂੰਹ ਪਟਾਰੀਆਂ ਨੇ।

ਸਿਰ ਤੇ ਘਟਾਂ ਚੜ੍ਹੀਆਂ ਨੈਣੋ ਮੀਂਹ ਵੱਸੇ,
ਧੁਪਿਆ ਫੇਰ ਵੀ ਦਿਲ ਦਾ ਦਾਗ ਕੋਈ ਨਾ।

-੧੦੧-