ਪੰਨਾ:ਚਾਰੇ ਕੂਟਾਂ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁੱਲ ਉਨ੍ਹਾਂ ਦੀ ਸੇਜ ਤੇ ਪਏ ਵਿਛਦੇ,
ਖਰਵਾ ਜਿਨ੍ਹਾਂ ਨੇ ਸਦਾ ਹੀ ਬੋਲਿਆ ਏ।

ਮੇਰਾ ਬਣਕੇ ਆਏਗਾ ਜਦੋਂ ਸਾਵਣ,
ਹਾਸੇ ਕੇਰਦੀ ਫਿਰਾਂਗੀ ਬੁਲ੍ਹੀਆਂ 'ਚੋਂ।
"ਅਮਰ" ਪਾਵਾਂਗੀ ਧਰਤ ਤੇ ਨੱਚ ਟੋਏ,
ਭੁੱਖ ਕਢ ਕੇ ਸੁਟਾਂਗੀ ਕੁੱਲੀਆਂ 'ਚੋਂ।

-੧੦੩-