ਪੰਨਾ:ਚਾਰੇ ਕੂਟਾਂ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਨ ਵਿਚ ਜ਼ਿੰਦਗੀ ਦਾ ਨਾਚ

ਜ਼ਿੰਦਗੀ ਅੱਜ ਪਿਆਰ ਬਣਕੇ ਨੱਚ ਪਈ,
ਤਾਂਘ ਅੱਜ ਇਕਰਾਰ ਬਣਕੇ ਨੱਚ ਪਈ,
ਲੀਰ ਅੱਜ ਸ਼ਿੰਗਾਰ ਬਣਕੇ ਨੱਚ ਪਈ,
ਫਰਿਆਦ ਅੱਜ ਵੰਗਾਰ ਬਣਕੇ ਨੱਚ ਪਈ,
ਸੋਚ ਅੱਜ ਆਸਾਰ ਬਣਕੇ ਨੱਚ ਪਈ।

ਮੁਕ ਗਏ ਰਾਹੀਆਂ ਦੇ ਪੈਂਡੇ ਦੂਰ ਦੇ,
ਟੁੱਟ ਗਏ ਨੇ ਮਾਨ ਹਰ ਮਗ਼ਰੂਰ ਦੇ,
ਅਰਮਾਨ ਪੂਰੇ ਹੋ ਗਏ ਮਜ਼ਬੂਰ ਦੇ,
ਛਾਲੇ ਬਹਾਰਾਂ ਬਣ ਗਏ ਮਜ਼ਦੂਰ ਦੇ,
ਬੇ-ਰੁਖੀ ਗ਼ਮ-ਖ਼ਾਰ ਬਣ ਕੇ ਨੱਚ ਪਈ-
ਜ਼ਿੰਦਗੀ ਅਜ......

ਖੇਤਾਂ 'ਚੋਂ ਰੀਝਾਂ ਪਾ ਲਈਆਂ ਕਿਰਸਾਨ ਨੇ,
ਮੱਥੇ ਲਕੀਰਾਂ ਵਾਹ ਲਈਆਂ ਇਨਸਾਨ ਨੇ,
ਲੜ ਖੜਾਉਂਦੇ ਹੋ ਗਏ ਬਲਵਾਨ ਨੇ,

-੧੦੪-