ਪੰਨਾ:ਚਾਰੇ ਕੂਟਾਂ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਰਤ ਅੱਜ ਚਮਕਾਰ ਬਣ ਕੇ ਨੱਚ ਪਈ।
ਜ਼ਿੰਦਗੀ ਅੱਜ.......

ਸੁੱਕਿਆਂ ਹੱਡਾਂ 'ਚੋਂ ਜਾਨਾਂ ਨੱਚੀਆਂ,
ਖੋਲਿਆਂ ਢਠਿਆਂ 'ਚੋਂ ਸ਼ਾਨਾਂ ਨੱਚੀਆਂ,
ਬਰਕਤਾਂ ਬਣ ਕੇ ਖਜ਼ਾਨਾਂ ਨੱਚੀਆਂ,
ਤੰਦੀਆਂ ਬਣ ਕੇ ਤਰਾਨਾਂ ਨੱਚੀਆਂ,
ਕਲੀ ਹਰ ਗੁਲਜ਼ਾਰ ਬਣ ਕੇ ਨੱਚ ਪਈ।
ਜ਼ਿੰਦਗੀ ਅੱਜ.......

ਹਰ ਜਗ੍ਹਾ ਰੱਬੀ ਨਜ਼ਾਰੇ ਨੱਚ ਪਏ,
ਹਰੇ ਖੇਤਾਂ 'ਚੋਂ ਇਸ਼ਾਰੇ ਨੱਚ ਪਏ,
ਨੱਚੀਆਂ ਲਗਰਾਂ, ਹੁਲਾਰੇ ਨੱਚ ਪਏ,
ਨੱਚ ਪਏ ਫੱਕਰ ਦੁਵਾਰੇ ਨੱਚ ਪਏ,
ਕੁਦਰਤ ਨਵੀਂ ਬਹਾਰ ਬਣ ਕੇ ਨੱਚ ਪਈ।
ਜ਼ਿੰਦਗੀ ਅੱਜ........

ਨੱਚੀਆਂ ਘਟਾਂ, ਫੁਹਾਰਾਂ ਨੱਚੀਆਂ,
ਨੱਚੀਆਂ ਝੀਲਾਂ, ਝਲਾਰਾਂ ਨੱਚੀਆਂ,
ਨੱਚੀਆਂ ਤਰਬਾਂ, ਸਿਤਾਰਾਂ ਨੱਚੀਆਂ,
ਨੱਚੀਆਂ ਤੇਗਾਂ, ਕਟਾਰਾਂ ਨੱਚੀਆਂ,
ਤੱਕਣੀ ਦੋ ਚਾਰ ਬਣ ਕੇ ਨੱਚ ਪਈ।
ਜ਼ਿੰਦਗੀ ਅੱਜ.......

-੧੦੬-