ਪੰਨਾ:ਚਾਰੇ ਕੂਟਾਂ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਕ ਆਗੂ-ਮੌਤ ਨੂੰ

ਮੌਤੇ ਨਾ ਪਾ ਐਵੇਂ ਫੇਰੇ, ਅਜੇ ਮਰਨ ਨੂੰ ਦਿਲ ਨਹੀਂ ਕਰਦਾ।
ਅਜੇ ਵਸਲਾਂ ਦੇ ਨਿਘ ਕੋਲੋਂ, ਹਟ ਕੇ ਠਰਨ ਨੂੰ ਦਿਲ ਨਹੀਂ ਕਰਦਾ।

ਅਜੇ ਮਿਲਾਪਾਂ ਦੇ ਵਿਚ ਵਿੱਥਾਂ,
ਮੰਜ਼ਲ ਨੂੰ ਗਲ ਲਾਉਣਾ ਹਾਲੀ।
ਉਸਲਵਟੇ ਲੈਂਦਾ ਅੰਦਰੋਂ,
ਗੀਤ ਬੁਲ੍ਹਾਂ ਤੇ ਆਉਣਾ ਹਾਲੀ।
ਅਜੇ ਬਹਾਰਾਂ ਮੇਰੀ ਖਾਤਰ,
ਬਣਨਾ ਪ੍ਰੀਤ ਵਿਛਾਉਣਾ ਹਾਲੀ।
ਸਰਘੀ ਤੋਂ ਇਸ ਤੁਰੇ ਮੁਸਾਫਰ,
ਬੇ-ਪਰਵਾਹ ਹੋ ਸਾਉਣਾ ਹਾਲੀ।

ਅਜੇ ਇਹ ਅਧ-ਖਿੜੀਆਂ ਕਲੀਆਂ,
ਅਗ ਤੇ ਧਰਨ ਨੂੰ ਦਿਲ ਨਹੀਂ ਕਰਦਾ।
ਮੌਤੇ ਨਾ ਪਾ.......

ਮੈ ਜਿਥੋਂ ਮਰਜ਼ੀ ਦੀ ਪੀਣੀ,
ਮੈ-ਖਾਨੇ ਅਜੇ ਖੁਲ੍ਹਣ ਵਾਲੇ।
ਅਜੇ ਕਈ ਨੇ ਮੁੜ੍ਹਕੇ ਵਿਚੋਂ,
ਬੰਦ ਖਜ਼ਾਨੇ ਡੁਲ੍ਹਣ ਵਾਲੇ।

-੧੦੯-