ਪੰਨਾ:ਚਾਰੇ ਕੂਟਾਂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਨ ਵਿਚ ਇਸਤ੍ਰੀ ਅਜ਼ਾਦ ਦਿਸੀ, ਵੇਸ਼ਵਾ ਬਿਰਤੀ ਖ਼ਤਮ ਹੋਂਦੀ ਨਜ਼ਰ ਆਈ, ਨਿਰਤ-ਕਲਾ ਜਨਤਾ ਦੀ ਸੇਵਾ ਵਿਚ ਲਗ ਕੇ ਪਲਦੀ ਤੇ ਉਨਤੀ ਕਰਦੀ ਜਾਪੀ ਤਾਂ ਉਹ ਗਾ ਉੱਠਿਆ-

"ਨਾਚੀਆਂ ਦਾ ਮਾਣ ਨੱਚਣ ਡਹਿ ਪਿਆ।"

ਅਤੇ ਜਦ ਨਵੇਂ ਦੌਰ ਵਿਚ ਲੋੜ ਦੇ ਸਾਮਾਨ ਦੀ ਪੈਦਾਵਾਰ ਵਧੀ ਤਾਂ-

"ਲੋੜ ਦਾ ਸਾਮਾਨ ਨੱਚਣ ਡਹਿ ਪਿਆ।”

ਇਸ ਨਵੇਂ ਜੀਵਨ ਬਣਾਉਣ ਵਾਲਿਆਂ ਨੂੰ ਉਸ ਸਲਾਮ ਕਿਹਾ:-

“ਨੱਚ ਰਹੇ ਇਨਸਾਨ ਨੂੰ ਮੇਰਾ ਸਲਾਮ।

ਨੱਚ ਰਹੇ ਇਸ ਗਿਆਨ ਨੂੰ ਮੇਰਾ ਸਲਾਮ।"

ਅਤੇ ਕੈਸੀ ਅਨੂਪਮ ਗੱਲ ਕਹੀ ਅਖੀਰ ਵਿਚ :-

ਜਿੱਥੇ ਸਚਾਈ ਵਾਹਰ ਬਣ ਕੇ ਨੱਚ ਪਈ।

ਜ਼ਿੰਦਗੀ ਅੱਜ ਪਿਆਰ ਬਣ ਕੇ ਨੱਚ ਪਈ।

ਸਚਾਈ ਕਹਿ ਦੇਣ ਨਾਲ ਜੇ ਜੁਗ ਬਦਲ ਜਾਂਦੇ ਤਾਂ ਸਾਹਿੱਤਕਾਰ ਹੀ ਜੁਗ ਬਦਲ ਦਿੰਦੇ। ਜਦ ਤਕ ਸਚਾਈ ਵਾਹਰ ਬਣ ਕੇ, ਮਨੁੱਖਾਂ ਦੀ ਜੱਥੇਬੰਦੀ ਦੇ ਰੂਪ ਵਿਚ ਆ ਕੇ ਕੰਮ ਨਹੀਂ ਕਰਦੀ ਤਾਂ ਸਚਾਈ ਨਿਰਮੂਲ ਹੀ ਰਹਿ ਜਾਂਦੀ ਹੈ। ਅਤੇ ਇਹੋ ਕਾਰਨ ਹੈ ਕਿ ਭਾਰਤ ਦੇ ਸ਼ਹੀਦਾਂ ਤੇ ਸਟਾਲਨ ਨੂੰ ਉਹ ਕਾਵ-ਪੁਸ਼ਪਾਂ ਦੀ ਸ਼ਰਧਾਂਜਲੀ ਪੇਸ਼ ਕਰਦਾ ਹੈ।

ਕੁਝ ਸਤਰਾਂ ਸੰਤ ਸਿੰਘ 'ਅਮਰ' ਦੇ ਪਿਆਰ ਬਾਰੇ ਹਨ। ਪਿਆਰ ਬਾਰੇ ਉਸ ਕਹਿ ਦਿਤਾ ਹੈ ਕਿ 'ਕਵੀ ਹਾਂ, ਕਵੀ ਦਾ ਦਿਲ ਹੈ ਦਿਲ ਮੇਰਾ

-੬-