ਪੰਨਾ:ਚਾਰੇ ਕੂਟਾਂ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਕਦੀਰਾਂ ਤੇ ਤਦਬੀਰਾਂ ਦਾ,
ਛਿੜਿਆ ਏ ਘਮਸਾਨ ਹੁਣੇ ਹੀ।
ਅਜੇ ਤੇ ਕਲਮਾਂ ਲੈ ਕੇ ਪਹੁੰਚੇ,
ਰਣ ਵਿਚ ਨੇ ਵਿਦਵਾਨ ਹੁਣੇ ਹੀ।

ਅਰਬਾਂ ਦੀ ਹੈ ਮੇਰੀ ਜ਼ਿੰਦਗੀ,
ਇਕ ਦੀ ਕਰਨ ਨੂੰ ਦਿਲ ਨਹੀਂ ਕਰਦਾ।
ਮੌਤੇ ਨਾ ਪਾ........


ਮੇਰੇ ਮਰਿਆਂ ਇਹ ਇਨਸਾਨੀ,
ਜਜ਼ਬੇ ਰੋਂਦੇ ਰਹਿ ਜਾਵਣਗੇ।
ਆਸ਼ਾ ਦੇ ਦਰਿਆਵਾਂ ਵਿਚੋਂ,
ਪਾਣੀ ਚੜ੍ਹ ਕੇ ਲਹਿ ਜਾਵਣਗੇ।
ਤਾਰਿਆਂ ਤੀਕ ਉਡਾਰੀ ਲੌਣੇ,
ਖੰਭ ਕਟਾ ਕੇ ਬਹਿ ਜਾਵਣਗੇ।
ਇਹ ਆਲ੍ਹਣੇ ਬਿਜਲੀਆਂ ਤੋਂ ਕੀ,
ਹਵਾ ਨਾਲ ਹੀ ਢਹਿ ਜਾਵਣਗੇ।

ਕਰ ਕੇ ਵਿਧਵਾ ਸੱਜ-ਵਿਆਹੀਆਂ,
ਤੈਨੂੰ ਵਰਨ ਨੂੰ ਦਿਲ ਨਹੀਂ ਕਰਦਾ।
ਮੌਤੇ ਨਾ ਪਾ........


ਵੇਖ ਲੈਣ ਦੇ ਸਵਰਗ ਇਹ ਮੈਨੂੰ,
ਬੜਾ ਤੇਰਾ ਅਹਿਸਾਨ ਹੋਏਗਾ।
ਪਹੁੰਚ ਲੈਣ ਦੇ ਮਕਤੇ ਤੀਕਰ,
ਫਿਰ ਤੇਰਾ ਅਨਵਾਨ ਹੋਏਗਾ।

-੧੧੧-