ਪੰਨਾ:ਚਾਰੇ ਕੂਟਾਂ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਥੀ ਸਟਾਲਨ ਦਾ ਵਿਛੋੜਾ

ਧਰਤੀ ਕੰਬ ਗਈ ਪਰਬਤਾਂ ਧੌਣ ਸੁੱਟੀ,
ਮੱਠੇ ਪੈ ਗਏ ਤਾ ਵਦਾਣੀਆਂ ਦੇ।
ਜੰਗੀ ਹੱਥ ਚੋਂ ਛੁਟ ਗਈ ਹਾਲੀਆਂ ਦੀ,
ਭੱਤੇ ਡਿਗ ਪਏ ਸਿਰੋਂ ਸਵਾਣੀਆਂ ਦੇ।
ਟੁੱਟੇ ਨੇਤਰੇ ਠੀਕਰਾਂ ਹੋਈ ਚਾਟੀ,
ਨਹੀਆਂ ਟੁੱਟੀਆਂ ਸਣੇ ਮਧਾਣੀਆਂ ਦੇ।
ਛੁਟੀ ਹਥੋਂ ਡੰਗੋਰੀ ਬੁਢਾਪਿਆਂ ਦੀ,
ਲੱਕ ਟੁੱਟ ਗਏ ਹਾਣ ਦੇ ਹਾਣੀਆਂ ਦੇ।

ਲਹੂ ਪਾ ਪਾ ਪਾਲਿਆ ਬਾਗ ਜਿਹੜਾ,
ਉਹਦੇ ਫੁਲਾਂ ਤੇ ਜ਼ਰਦੀਆਂ ਛਾ ਗਈਆਂ।
ਪੱਤੇ ਪੱਤੇ ਦੁਹੱਥੜਾਂ ਮਾਰ ਰੋਏ,
ਵੇਲਾਂ ਲੰਮੀਆਂ ਅਜ ਕੁਮਲਾ ਗਈਆਂ।

-੧੧੩-