ਪੰਨਾ:ਚਾਰੇ ਕੂਟਾਂ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਹਿਰਦਿਆਂ ਵਿਚ ਹੈ ਯਾਦ ਤੇਰੀ,
ਸਾਡੇ ਕੰਨਾਂ 'ਚ ਤੇਰਾ ਫ਼ਰਮਾਨ ਸਾਥੀ।
ਸਾਡੇ ਚਿਹਰਿਆਂ ਤੇ ਪੈਰ-ਧੂੜ ਤੇਰੀ,
ਸਾਡੇ ਹੱਥਾਂ 'ਚ ਤੇਰਾ ਨਿਸ਼ਾਨ ਸਾਥੀ।
ਤੇਰਾ ਚਾਨਣਾ ਸਾਡੀਆਂ ਅੱਖੀਆਂ ਚਿ,
ਸਾਡੇ ਮਨਾਂ 'ਚ ਤੇਰਾ ਗਿਆਨ ਸਾਥੀ।
ਸਾਡੀ ਪਿੱਠ ਤੇ ਤੇਰੀ ਹੈ ਪਿਆਰ ਥਾਪੀ,
ਸਾਡੇ ਨਾਲ ਹੈ ਤੇਰਾ ਜਹਾਨ ਸਾਥੀ।
ਡੋਲ ਗਏ ਸਾਂ, ਵੇਖ ਜੁਦਾਈ ਤੇਰੀ,
ਤੇਰੀ ਯਾਦ ਨੇ ਫੇਰ ਖਲ੍ਹਿਆਰ ਦਿਤਾ।
'ਅਮਰ' ਰਹੇਗਾ ਰਹਿੰਦੇ ਮਨੁਖ ਤੀਕਰ,
ਸਾਨੂੰ ਜਿਹੜਾ ਤੂੰ ਦਿਲੀ ਪਿਆਰ ਦਿਤਾ।

-੧੧੬-