ਪੰਨਾ:ਚਾਰੇ ਕੂਟਾਂ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼੍ਰੋਮਣੀ ਸ਼ਹੀਦ ਭਗਤ ਸਿੰਘ

ਜ਼ਖਮੀ ਹੋਈ ਪੰਜਾਬ ਦੀ ਧਰਤ ਉਤੇ,
ਅਜੇ ਪੂੰਜੀਆਂ ਦਲਾਂ ਨੂੰ ਦਲਦੀਆਂ ਨੇ।
ਅਜੇ ਉਵੇਂ ਖੁਸ਼ਹਾਲੀ ਦੀ ਜੋਤ ਅੰਦਰ,
ਪੈਣ ਲਈ ਕਈ ਚਰਬੀਆਂ ਢਲਦੀਆਂ ਨੇ।
ਅਜੇ ਟਾਹਣੀਆਂ ਕਿਸੇ ਸ਼ਬਾਬ ਦੀਆਂ,
ਪਈਆਂ ਘਰ ਅਮੀਰ ਦੇ ਫਲਦੀਆਂ ਨੇ।
ਸਾਂਝ ਦਿਲਾਂ ਦੀ ਨੂੰ ਚੋਰ ਪਏ ਹੋਇ ਨੇ,
ਨਵੀਆਂ ਨਿਤ ਚਲਾਕੀਆਂ ਚਲਦੀਆਂ ਨੇ।

-੧੧੭-