ਪੰਨਾ:ਚਾਰੇ ਕੂਟਾਂ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦਾਂ ਨੂੰ ਸਲਾਮ



ਸ਼ਹੀਦ ਹੋਏ ਸਾਥੀਓ! ਸ਼ਹੀਦ ਹੋਏ ਸਾਥੀਓ!
ਲੱਖਾਂ ਕਰੋੜਾਂ ਦਿਲਾਂ ਦਾ ਹੈ, ਤੁਸਾਂ ਨੂੰ ਪਿਆਰਾ ਸਲਾਮ।

ਨਵੀਂ ਬਹਾਰ ਵਾਸਤੇ ਜੇ ਵਾਰੀਆਂ ਜਵਾਨੀਆਂ,
ਖੂਨ ਡੋਲ੍ਹ ਧਰਤ ਨੂੰ ਜੇ ਦੇ ਗਏ ਨਿਸ਼ਾਨੀਆਂ,
ਡੁਲ੍ਹੇ ਤੁਸਾਂ ਦੇ ਖੂਨ ਤੇ ਬਹਾਰ ਨੇ ਕਰਨਾ ਕਿਆਮ-
ਸ਼ਹੀਦ ਹੋਏ.....

ਤੂਫ਼ਾਨ ਵਰਗੇ ਹੌਂਸਲੇ, ਚਟਾਨ ਵਰਗੇ ਸੀ ਖ਼ਿਆਲ,
ਮਲਾਹ ਬਣ ਕੇ ਜ਼ਿੰਦਗੀ ਨੇ ਕਰ ਲਈ ਕੰਢੇ ਦੀ ਭਾਲ,
ਦੇ ਗਏ ਹੋ ਰੋਸ਼ਨੀ, ਹੋਏ ਨਹੀਂ ਤੁਸੀਂ ਨਾਕਾਮ-
ਸ਼ਹੀਦ ਹੋਏ.....

ਚੰਨ, ਸੂਰਜ, ਤਾਰਿਆਂ ਤੋਂ ਘਟ ਨਹੀਂ ਤੁਸਾਂ ਦੀ ਸ਼ਾਨ,
ਕਰ ਗਏ ਹੋ ਆਉਣ ਵਾਲੇ ਯੁਗ ਤੇ ਤੁਸੀਂ 'ਹਸਾਨ,
ਖ਼ੂਨ ਦੀ ਲਾਲੀ 'ਚ ਰੰਗੇ ਜਾ ਰਹੇ ਵੇਖੋ ਅਵਾਮ-
ਸ਼ਹੀਦ ਹੋਏ.....

-੧੨੧-