ਪੰਨਾ:ਚਾਰੇ ਕੂਟਾਂ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਨ ਦੇ ਕੇ ਸਾਜਸ਼ਾਂ ਨੂੰ ਕਰ ਗਏ ਹੋ ਬੇ-ਨਕਾਬ,
ਕਸਮ ਤੁਸਾਂ ਦੇ ਖ਼ੂਨ ਦੀ ਇਹ ਕਰਾਂਗੇ ਪੂਰੇ ਖ਼ਵਾਬ,
ਪਲ ਭਰ ਨਹੀਂ ਕਰਨ ਦੇਣਾ ਬੁਚੜਾਂ ਤਾਈਂ ਅਰਾਮ-
ਸ਼ਹੀਦ ਹੋਏ.....

ਅਮਨੋ-ਅਮਾਨ ਜ਼ਿੰਦਗੀ ਨੂੰ ਜੀਣ ਤੋਂ ਰੋਕੇਗਾ ਜੋ,
ਫੁੱਲ ਕਲੀਆਂ ਦੀ ਜਵਾਨੀ ਅੱਗ ਵਿਚ ਝੋਕੇਗਾ ਜੋ,
ਦਿਆਂਗੇ ਜੋ ਚੀਨ ਵਿਚੋਂ ਚਿਆਂਗ ਨੂੰ ਮਿਲਿਆ ਇਨਾਮ-
ਸ਼ਹੀਦ ਹੋਏ ਸਾਥੀਓ.....

-੧੨੨-