ਪੰਨਾ:ਚਾਰੇ ਕੂਟਾਂ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਪੰਜਾਬ ਦੀ ਮੁਟਿਆਰ’ ਨਾਂ ਦੀ ਕਵਿਤਾ ਮੈਨੂੰ ਖਾਸ ਤੌਰ ਤੇ ਬਹੁਤ ਭਾਈ ਹੈ।

ਸੰਤ ਸਿੰਘ ਧਾਰਮਿਕ ਕਵਿਤਾਵਾਂ ਵਿਚ ਵੀ ਨਵੇਂ ਭਾਵ ਨਵੇਂ ਢੰਗਾਂ ਨਾਲ ਰਖਦਾ ਹੈ ਅਤੇ ਬੈਂਤ ਵਰਗੇ ਛੰਦ ਨੂੰ ਵੀ ਸੂਖਮ ਭਾਵਾਂ ਲਈ ਕਾਮਯਾਬੀ ਨਾਲ ਵਰਤ ਜਾਂਦਾ ਹੈ।

ਛੰਦ ਉਸ ਨੇ ਭਾਰਤੀ ਅਤੇ ਫਾਰਸੀ ਦੋਹਾਂ ਪਰੰਪਰਾਂ ਦੇ ਵਰਤੇ ਹਨ। ਛੰਦਾਂ ਦੀਆਂ ਵੰਨਗੀਆਂ ਬਹੁ-ਰੰਗੀਆਂ ਹਨ। ਛੰਦ ਵਿਸ਼ੇ ਨਾਲ ਢੁਕਦੇ ਹਨ।

ਖਰੜੇ ਉਤੇ ਜਿਨ੍ਹਾਂ ਜਿਨ੍ਹਾਂ ਕਵਿਤਾਵਾਂ ਤੇ ਉਨਾਂ ਦੀਆਂ ਖੂਬੀਆਂ ਕਾਰਨ ਮੈਂ ਨਿਸ਼ਾਨ ਲਾਏ ਸਨ ਵਿਸਥਾਰ ਦੇ ਡਰ ਤੋਂ ਮੈਂ ਉਨ੍ਹਾਂ ਸਾਰਿਆਂ ਨੂੰ ਇਥੇ ਨਹੀਂ ਦੇ ਸਕਿਆ। ਪੰਜਾਬੀ ਸਾਹਿੱਤ ਦੇ ਪਾਠਕਾਂ ਅਗੇ ਮੇਰੀ ਬੇਨਤੀ ਹੈ ਕਿ ਉਹ ਆਪ ਇਸ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਨੂੰ ਲੱਭ ਲੈਣ। ਮੈਂ ਆਸ ਰਖਦਾ ਹਾਂ ਕਿ ਉਨ੍ਹਾਂ ਨੂੰ ਪੈਰ ਪੈਰ ਤੇ ਖੜੋ ਕੇ ਦਾਦ ਦੇਣੀ ਪਵੇਗੀ। ਮੈਂ ਇਸ ਪੁਸਤਕ ਦੇ ਪੜ੍ਹੇ ਜਾਣ ਦੀ ਸਫਾਰਸ ਪੰਜਾਬੀ ਦੁਨੀਆ ਅਗੇ ਬੜੀ ਜ਼ੁਮੇਦਾਰੀ ਨਾਲ ਕਰਦਾ ਹਾਂ।


੧੨ ਫਰਵਰੀ ੧੯੫੫

ਸੁਜਾਨ ਸਿੰਘ

ਲਛਮਨਸਰ,ਅੰਮ੍ਰਿਤਸਰ

-੮-