ਪੰਨਾ:ਚਾਰੇ ਕੂਟਾਂ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੀਦੀਆਂ ਹਨ। ਪਖਪਾਤ ਤੋਂ ਉੱਚੇ ਹੋ ਕੇ ਜੇ ‘ਅਮਰ’ ਦੀ ਕਵਿਤਾ ਤੇ ਪੜਚੋਲ ਕੀਤੀ ਜਾਵੇ ਤਾਂ ਉਹ ਅਜ ਦੇ ਕਈ ‘ਮਹਾਨ ਕਲਾਕਾਰਾਂ’ ਤੋਂ ਵਧ ਸਤਕਾਰਿਆ ਜਾ ਸਕਦਾ ਹੈ। ਉਸ ਵਿਚ ਹੁਨਰ ਦੀਆਂ ਭਾਵੇਂ ਕੁਝ ਕਚਿਆਈਆਂ ਹੋਣ ਪਰ ਫੇਰ ਵੀ ਜ਼ਿੰਦਗੀ ਦੇ ਸਹੀ ਨਜ਼ਰੀਏ ਬਾਰੇ ਜਿੰਨਾ ਮਸਾਲਾ ਉਸਨੇ ‘ਚਾਰੇ ਕੂਟਾਂ’ ਵਿਚ ਦਿਤਾ ਹੈ ਉਨਾਂ ਸ਼ਾਇਦ ਕਿਸੇ ਨੇ ਚੌਂਹ ਪੁਸਤਕਾਂ ਵਿਚ ਵੀ ਨਾ ਦਿੱਤਾ ਹੋਵੇ।

‘ਅਮਰ’ ਦੀਆਂ ਕਵਿਤਾਵਾਂ ਵਿਚ ਪੰਜਾਬੀ ਕਲਚਰ, ਬੋਲੀ ਦੀ ਠੇਠਤਾ, ਅਲੰਕਾਰਾਂ ਦੀ ਸੁੰਦਰ ਜੜਤ ਤੇ ਗੀਤਾਂ ਦੀ ਸੁਭਾਵਿਕਤਾ ਜ਼ਿੰਦਗੀ ਵਿਚ ਹੁਲਾਰ ਪੈਦਾ ਕਰਦੀ ਹੈ। ਹਾਰੀ ਟੁੱਟੀ ਜ਼ਿੰਦਗੀ ਨੂੰ ਅਗੇ ਵਧਣ ਲਈ ਰਾਹ ਦਸਦੀ ਹੈ। ਪੰਜਾਬ ਦੀ ਖੂਨੀ ਵੰਡ ਪਿਛੋਂ ਉਹ ਸੁਨੇਹਾ ਦੇਂਦਾ ਹੈ :-

ਹੁਣ ਤੇ ਪਛਾਣ ਲਈਏ, ਆਪਣੇ ਅਤੇ ਬਿਗਾਨੇ

ਭਰਿਆ ਮਤਾਂ ਇਹ ਜਾਏ ਫਿਰ ਜਾਮ ਜ਼ਿੰਦਗੀ ਦਾ- ਰੌਣਕ 'ਚ ਬਦਲਣੇ ਨੇ ਉਜੜੇ ਹੋਏ ਮੈਖਾਨੇ।

"ਚਾਰੇ ਕੂਟਾਂ" ਦੀ ਹਰ ਕਵਿਤਾ ਜ਼ਿੰਦਗੀ ਵਿਚ ਬਲ ਪੈਦਾ ਕਰ ਕੇ ਨਵੀਂ ਉਸਰ ਰਹੀ ਜ਼ਿੰਦਗੀ ਵਲ ਪਰੇਰਦੀ ਹੈ। ‘ਅਮਰ’ ਨੇ ਜੋ ਲਿਖਿਆ ਹੈ ਉਹ ਸੁਣ ਸੁਣਾ ਕੇ ਹੀ ਨਹੀਂ ਲਿਖ ਦਿਤਾ ਸਗੋਂ ਉਸ ਨੂੰ ਅਮਲ ਵਿਚ ਲਿਆ ਕੇ ਸਹੀ ਰਸਤਾ ਚੁਣ ਕੇ ਦਸਿਆ ਹੈ, ਇਸੇ ਕਰ ਕੇ ਉਹ ਅਖੌਤੀ ਆਜ਼ਾਦੀ ਤੋਂ ਬੇ-ਜ਼ਾਰ ਹੈ। ਸਾਵਣ ਵਿਚ ਇਕ ਮੁਜਾਰਨ ਦੇ ਮੂੰਹੋ ਅਖਵਾਣਾ ਉਸੇ ਦਾ ਕੰਮ ਹੈ ਕਿ :-

ਮੇਰਾ ਨਹੀਂ ਇਹ ਉਨ੍ਹਾਂ ਦਾ ਆਇਆ ਸਾਵਣ,

ਜਿਨ੍ਹਾਂ ਮੇਰੀ ਬਹਾਰ ਨੂੰ ਰੋਲਿਆ ਏ।

... ... ... ...


ਫੁੱਲ ਉਨ੍ਹਾਂ ਦੀ ਸੇਜ ਤੇ ਪਏ ਵਿਛਦੇ

ਖਰਵਾ ਜਿਨ੍ਹਾਂ ਨੇ ਸਦਾ ਹੀ ਬੋਲਿਆ ਏ।

-ਅ ੮-