ਪੰਨਾ:ਚਾਰੇ ਕੂਟਾਂ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿੱਟੀ ਦਾ ਦੀਵਾ

ਇਹ ਇਕੋ ਮਿੱਟੀ ਦਾ ਦੀਵਾ, ਚੌਂਹ ਕੂਟਾਂ ਵਿਚ ਜਗਿਆ।

ਮੰਦਰਾਂ ਤੇ ਸ਼ਮਸ਼ਾਨਾਂ ਅੰਦਰ, ਇਕ ਹੁੰਦਾ ਦੋ ਲਗਿਆ।

ਰਚਦਾ ਇਸ ਨੂੰ, ਇਸ ਦਾ ਰਚਿਆ।

ਬਾਲੇ ਇਸ ਨੂੰ, ਇਸ ਦਾ ਜਚਿਆ।

ਚਾਨਣ ਇਸ ਦਾ ਇਸ ਦੇ ਹਥੀਂ, ਜਾਂਦਾ ਕਦੇ ਹੈ ਠਗਿਆ।

ਇਹ ਇਕੋ ਮਿੱਟੀ ਦਾ ਦੀਵਾ, ਚੌਂਹ ਕੂਟਾਂ ਵਿਚ ਜਗਿਆ।

ਝੁਗੀਆਂ ਵਿਚ ਇਹ, ਕੱਖੋਂ ਹੌਲਾ।

ਮਹਿਲਾਂ ਵਿਚ, ਅਰਸ਼ਾਂ ਦਾ ਝੌਲਾ।

ਵਖਰਾ, ਵਖਰਾ ਰੂਪ ਏਸ ਦਾ, ਧੁਰ ਤੋਂ ਭਾਣਾ ਵਗਿਆ?

ਇਹ ਇਕੋ ਮਿੱਟੀ ਦਾ ਦੀਵਾ, ਚੌਂਹ ਕੂਟਾਂ ਵਿਚ ਜਗਿਆ।

-੯-