ਪੰਨਾ:ਚਾਰੇ ਕੂਟਾਂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਖੀਆਂ ਤੈਨੂੰ ਨੇ ਟੋਲਦੀਆਂ


ਜਦੋਂ ਵਿਚ ਪਰੁੱਚੀਆਂ ਕੰਡਿਆਂ ਦੇ,

ਕਲੀਆਂ ਹੈਨ ਸੁਗੰਧੀਆਂ ਡੋਲ੍ਹਦੀਆਂ।

ਸਰੂਆਂ ਨਾਲ ਹਵਾ ਜਦ ਖੇਡਦੀ ਏ,

ਕੋਇਲਾਂ ਅੰਬੀਆਂ ਉਤੇ ਨੇ ਬੋਲਦੀਆਂ।

ਦੀਵੇ ਬਾਲ ਪੁਜਾਰਨਾਂ ਮੰਦਰਾਂ ਵਿਚ,

ਦੇਵ ਸਾਹਮਣੇ ਭੇਤ ਨੇ ਖੋਲ੍ਹਦੀਆਂ।

ਹਲਾਂ ਅਗੇ ਜਾਂ ਟਲੀਆਂ ਵਜਦੀਆਂ ਨੇ,

ਹੇਕਾਂ ਜਦੋਂ ਨੇ ਹਿਕੜੀ ਫੋਲਦੀਆਂ।

-੧੧-