ਪੰਨਾ:ਚਾਰੇ ਕੂਟਾਂ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਕਿਰਨਾਂ ਉੱਗ ਕੇ ਜਦੋਂ ਸਵੇਰ ਦੀਆਂ,

ਅਰਸ਼ਾਂ ਉੱਤੇ ਨੇ ਰੰਗਤਾਂ ਘੋਲਦੀਆਂ।

ਜਦੋਂ ਰਸਤਿਆਂ ਵਿਚ ਹੈ ਧੂੜ ਉਡਦੀ,

ਓਦੋਂ ਅਖੀਆਂ ਤੈਨੂੰ ਨੇ ਟੋਲਦੀਆਂ।


ਚਾਰ ਕੂਟ ਛਾਏ ਅੰਧਿਕਾਰ ਵਿਚੋਂ,

ਜਦੋਂ ਦਿਸਦਾ ਕੋਈ ਨਹੀਂ ਰਾਹ ਮੈਨੂੰ।

ਪੈਰ ਤੁਰਨ ਤੋਂ ਜਦੋਂ ਇਨਕਾਰ ਕਰਦੇ,

ਆਉਣ ਲਗਦਾ ਏ ਰੁਕ ਕੇ ਸਾਹ ਮੈਨੂੰ।

ਜੀਵਨ ਨਦੀ 'ਚ ਕਹਿਰ ਦਾ ਹੜ੍ਹ ਹੁੰਦੈ,

ਲਾਈ ਝੋਰਿਆਂ ਹੁੰਦੀ ਏ ਢਾਹ ਮੈਨੂੰ।

ਬੁਝ ਜਾਂਦੀਆਂ ਹਸਰਤਾਂ ਸੜ ਸੜ ਕੇ,

ਆਉਂਦੀ ਹੱਥ ਨਹੀਂ ਰਤਾ ਸਵਾਹ ਮੈਨੂੰ।


ਟੁਟਦਾ ਜਦੋਂ ਪਹਾੜ ਹੈ ਗ਼ਮ ਸਿਰ ਤੇ,

ਨਿਕਲ ਜਾਂਦੀਆਂ ਨੇ ਡਾਡਾਂ ਸੋਹਲ ਦੀਆਂ।

ਰੁੜ੍ਹੀ ਜਾਂਦੀ ਦਾ ਜਦੋਂ ਨਹੀਂ ਹੱਥ ਪੈਂਦਾ,

ਓਦੋਂ ਅੱਖੀਆਂ ਤੈਨੂੰ ਨੇ ਟੋਲਦੀਆਂ।


ਜਦੋਂ ਦਿਲ ਮੇਰਾ ਬੇ-ਕਰਾਰ ਹੁੰਦੈ,

ਧੁਨਾਂ ਸੁਣਨ ਲਈ ਤੇਰੀ ਰਬਾਬ ਦੀਆਂ।

ਜਦੋਂ ਦਿਲ ਵਿਚ ਧਾਰਨਾਂ ਤੁਲਦੀਆਂ ਨੇ,

‘ਤੇਰਾਂ ਤੇਰਾਂ’ ਦੇ ਤੇਰੇ ਹਸਾਬ ਦੀਆਂ।

ਢਹਿੰਦੀ ਕੰਧ ਇਹ ਸਚ ਦਾ ਕਿਲ੍ਹਾ ਬਣ ਜਾਏ,

ਨਜਰਾਂ ਪੈਣ ਜੇ ਰਤਾ ਜਨਾਬ ਦੀਆਂ।

-੧੨-