ਪੰਨਾ:ਚਾਰੇ ਕੂਟਾਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਕਮ ਸ਼ੀਂਹ ਬਣਕੇ ਪਰਜਾ ਪਾੜ ਰਹੇ ਨੇ,

ਹੁੰਦੀ ਕਿਤੇ ਨ ਅਜ ਸੁਣਾਈ ਮੇਰੀ।

ਗੱਲ ਕੌਲ ਇਕਰਾਰ ਤੇ ਮੁਕਣੀ ਨਹੀਂ,

ਬਣ ਕੇ ਜ਼ਲਜ਼ਲਾ ਰਹੂ ਜੁਦਾਈ ਮੇਰੀ।


ਤੇਰੇ ਪ੍ਰੇਮ ਨੇ ਕੀਤੀਆਂ ਇੰਞ ਬੌਰੀ,

ਬਹਿੰਦਿਆਂ,ਉਠਦਿਆਂ,ਤੁਰਦਿਆਂ ਡੋਲਦੀਆਂ।

ਸਚੇ ਸੌਦਿਆਂ ਚਿ ਪੈਂਦੇ ਜਾਣ ਘਾਟੇ,

ਤਾਂ ਇਹ ਅਖੀਆਂ ਤੈਨੂੰ ਨੇ ਟੋਲਦੀਆਂ।

- ੧੪ -