ਪੰਨਾ:ਚਾਰੇ ਕੂਟਾਂ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁਲਾਂ ਵਿਚ ਸਤਰੰਗੀ ਦੀ ਪੀਂਘ ਪਾ ਲਾਂ,
ਰੰਗ ਵੇਖ ਲਾਂ ਤੇਰੀਆਂ ਰੰਗਤਾਂ ਦਾ।


ਮੈਨੂੰ ਭੁਖ ਨਹੀਂ ਛੱਤੀ ਪਦਾਰਥਾਂ ਦੀ,
ਮੈਨੂੰ ਪ੍ਰੇਮ ਦੇ ਨਾਲ ਨਿਵਾਜਿਆ ਜੇ।
ਥਾਲ ਮੋਹਰਾਂ ਦੇ ਕੁਝ ਸਵਾਰਦੇ ਨਹੀਂ,
ਹੱਥ ਮਿਹਰ ਦੇ ਨਾਲ ਵਿਹਾਜਿਆ ਜੇ।
ਕਰਮਕਾਂਡ ਦੀ ਵਹੀ ਨੂੰ ਠੱਪ ਦੇਵੋ,
ਕਰਜ ਤੁਸਾਂ ਦੇ ਨਾਲ ਬਿਆਜਿਆ ਜੇ।
ਰਹਾਂ ਸਿਮਰਦਾ ਤੁਸਾਂ ਦਾ ਨਾਮ ਪਲ ਪਲ,
ਮੈਨੂੰ ਬਾਣੀ ਦੇ ਸਾਜ ਨਾਲ ਸਾਜਿਆ ਜੇ।


ਮੈਨੂੰ ਲੋੜ ਨਹੀਂ ਮਾਲ ਤੇ ਦੌਲਤਾਂ ਦੀ,
ਤੇਰੇ ਦਰ ਦਾ ਮਾਹੀ ਫਕੀਰ ਚੰਗਾ।
ਮੈਂ ਨਹੀਂ ਉਡਣਾ ਸ਼ੌਕ ਦੀਦਾਰ ਉਤੇ,
ਹਾਂ ਵੈਰਾਗ ਅੰਦਰ ਵਗਦਾ ਨੀਰ ਚੰਗਾ।


ਦਾਤੇ ਕਿਹਾ ਕਿ ਅਸੀਂ ਨਿਹਾਲ ਹੋਏ,
>ਸੱਚੇ ਤੁਸਾਂ ਨੂੰ ਮੂੰਹੋਂ ਸਵਾਲ ਕਰਦੇ।
ਬਹੁਤ ਘਟ ਨੇ ਰਬ ਦੀ ਛੋਹ ਵਾਲੇ,
ਕਾਇਮ ਜਗ ਤੇ ਨਵੀਂ ਮਿਸਾਲ ਕਰਦੇ।
ਘਰ ਦੇ ਮੋਹ ਨੂੰ ਗਰਜ ਤੇ ਤੋਲਦੇ ਨਹੀਂ,
ਇਕ ਓਂਕਾਰ ਦਾ ਤੁਸੀਂ ਖ਼ਿਆਲ ਕਰਦੇ।
ਨਾਨਕ ਰੂਪ ਦੀ ਜੋਤ ਹੋ ਤੁਸੀਂ ਨੂਰੀ
ਚਾਨਣ ਰਹੇ (ਜੋ) ਅਕਾਸ਼ ਪਾਤਾਲ ਕਰਦੇ।

- ੧੭ -