ਪੰਨਾ:ਚਾਰੇ ਕੂਟਾਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਲਾ ਆਏਗਾ ਤੁਸਾਂ ਦੇ ਮੁੱਖ ਵਿਚੋਂ,
ਸ਼ਬਦ ਸੁਣਦਿਆਂ ਜਾਨ 'ਚ ਜਾਨ ਪਏਗੀ।
ਦਇਆ ਨਿਮਰਤਾ ਤੇਰਿਆਂ ਨੇਤਰਾਂ ਦੀ,
ਹੋ ਕੇ ਪੱਥਰਾਂ ਵਿਚ ਕਲਿਆਨ ਪਏਗੀ।


ਦੌਲਤ ਤੇਰਿਆਂ ਪੈਰਾਂ ਦੀ ਧੂੜ ਰਹਿਸੀ,
ਤੇਰੇ ਥਾਂ ਥਾਂ ਗੂੰਜਦੇ ਰਗ ਰਹਿਸਨ।
ਅੰਮ੍ਰਿਤ ਭਰਿਆ ਸਰੋਵਰ ਤੂੰ ਰਚਨਾ ਏਂ,
ਜਿਥੋਂ ਹੰਸ ਬਣ ਬਣ ਉਡਦੇ ਕਾਗ ਰਹਿਸਨ।
ਰਹਿਬਰ ਸਮਝਿਆ ਜਾਏਂਗਾ ਜੋੜੀਆਂ ਦਾ,
ਤੇਰੇ ਬੂਹੇ ਤੇ ਆਉਂਦੇ ਸੁਹਾਗ ਰਹਿਸਨ।
ਨਾਨਕ ਗੁਰੂ ਤੈਨੂੰ ਏਨੀ ਪਹੁੰਚ ਦੇਸੀ,
ਤੇਰੀ ਗੋਦ 'ਚ ਖੇਡਦੇ ਭਾਗ ਰਹਿਸਨ।

ਤੇਰੇ ਮਹਿਲਾਂ 'ਚ ਚਮਕਣਾ ਲਾਲ ਹੈ ਉਹ,
ਪੰਜ ਸ਼ਾਨਤੀ ਦਾ ਜਿਸ ਦਾ ਨਾਂ ਹੋਸੀ।
ਜ਼ੁਲਮ ਸਹੇਗਾ 'ਅਮਰ' ਸਰੀਰ ਉਤੇ,
ਸਿਖ ਪੰਥ ਦੇ ਬਾਗ ਦੀ ਛਾਂ ਹੋਸੀ।

- ੧੮ -