ਪੰਨਾ:ਚਾਰੇ ਕੂਟਾਂ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਦੀ ਹੁਣ ਮੌਜ ਮਨ ਦੀ ਬੇੜਿਆਂ ਨੂੰ ਪਾਰ ਲਾਵੇਗੀ।
ਨਵੀਂ ਪਰਭਾਤ ਦੇ, ਹਰ ਤਾਰ ਇਸ ਦੀ ਗੀਤ ਗਾਵੇਗੀ।
ਇਹ ਹੋਣ ਨਾਲ ਜ਼ੁਲਫ਼ਾਂ, ਸੌਣ ਦੀ ਰੁਤ ਤੋਲ ਨ ਸਕੂ।
ਬਣਾਉਟੀ ਜੋੜ ਕੇ ਗੱਲਾਂ, ਦਿਲਾਂ ਨੂੰ ਫੋਲ ਨਾ ਸਕੂ।
ਪਹਿਲੋਂ ਇਕ ਸੀ ਹੁਣ, ਏਸਦੇ ਨਾਲ ਕਈ ਆ ਮਿਲੀਆਂ।
ਜਿਨ੍ਹਾਂ ਦੀ ਚੜਤ ਤੋਂ ਡਰਕੇ, ਨੀਂਹਾਂ ਮਹਿਲਾਂ ਦੀਆਂ ਹਿਲੀਆਂ।
ਇਹ ਲਿਖ ਕੇ ਅਮਨ ਦੇ ਨਗ਼ਮੇ,ਲੜਾਈਆਂ ਬੰਦ ਕਰ ਦਏਗੀ।
ਇਹ ਮਮਤਾ ਨਾਲ ਖ਼ਾਲੀ, ਬਰਕਤਾਂ ਦੀ ਝੋਲ ਭਰ ਦਏਗੀ।
ਮੈਂ ਕਦਮਾਂ ਨਾਲ ਇਹਦੇ ਧੜਕਨਾਂ ਹਮ-ਸਾਜ਼ ਕਰਦਾ ਹਾਂ।
ਤੇ ਆਪਣੀ ਕਲਮ ਤੇ ਏਸੇ ਲਈ ਮੈਂ ਨਾਜ਼ ਕਰਦਾ ਹਾਂ।

- ੨੪ -