ਪੰਨਾ:ਚਾਰੇ ਕੂਟਾਂ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵੀ ਤੇ ਕਲਾ


ਇਤਬਾਰ ਕਰ, ਕਿ ਮੈਂ ਤੈਨੂੰ ਚਾਹ ਰਿਹਾਂ।
ਆਪਣੇ ਗੀਤਾਂ 'ਚ ਤੈਨੂੰ ਗਾ ਰਿਹਾਂ।

ਗੀਤ ਛੋਹੇ ਮੈਂ ਤੇਰੇ ਅਜ ਪਿਆਰ ਲਈ।

ਵਾਸ਼ਨਾ ਬਣਿਆ ਤੇਰੇ ਸਤਿਕਾਰ ਲਈ।

ਪੱਥਰਾਂ ਦੇ ਦਿਲ ਵੀ ਪਿਘਲਾ ਰਿਹਾਂ।

ਇਤਬਾਰ ਕਰ, ਕਿ ਮੈਂ ਤੈਨੂੰ ਚਾਹ ਰਿਹਾਂ।
ਆਪਣੇ ਗੀਤਾਂ 'ਚ ਤੈਨੂੰ ਗਾ ਰਿਹਾਂ।

ਤੈਨੂੰ ਕਿਤੇ ਮੈਂ ਤਾਰਿਆਂ ਵਿਚ ਟੋਲਿਆ।

ਬਿਜਲੀ ਦੇ ਇਸ਼ਾਰਿਆਂ ਵਿਚ ਟੋਲਿਆ।

ਢੂੰਡ ਥੱਕਾ ਧਰਤ ਤੇ ਹੀ ਆ ਰਿਹਾਂ।

ਇਤਬਾਰ ਕਰ, ਕਿ ਮੈਂ ਤੈਨੂੰ ਚਾਹ ਰਿਹਾਂ।
ਆਪਣੇ ਗੀਤਾਂ 'ਚ ਤੈਨੂੰ ਗਾ ਰਿਹਾਂ।

ਤੂੰ ਮੇਰੀ ਪਰ ਲੀਰ, ਵਿਚੋਂ ਦਿਸ ਪਈ।

ਤੂੰ ਮੇਰੀ ਤਸਵੀਰ, ਵਿਚੋਂ ਦਿਸ ਪਈ।

ਅਖੀਆਂ ਦਾ ਮੈਂ ਭੁਲੇਖਾ ਲਾਹ ਰਿਹਾਂ।

ਇਤਬਾਰ ਕਰ, ਕਿ ਮੈਂ ਤੈਨੂੰ ਚਾਹ ਰਿਹਾਂ।
ਆਪਣੇ ਗੀਤਾਂ 'ਚ ਤੈਨੂੰ ਗਾ ਰਿਹਾਂ।

- ੨੫ -