ਪੰਨਾ:ਚਾਰੇ ਕੂਟਾਂ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਬਣਾਂ?

ਸੁਣਦਾ ਨਹੀਂ ਫਰਿਆਦ ਕੋਈ ਰਤਾ ਮੇਰੀ,

ਅਵਾਜ਼ਾਰ ਨਾ ਬਣਾਂ ਤੇ ਬਣਾਂ ਕੀ ਮੈਂ?

ਜਿਹੜਾ ਪੈਂਦਾ ਤਰੋੜਦਾ ਸਣੇ ਟਾਹਣੀ,

ਗ਼ੁਲ ਤੋਂ ਖਾਰ ਨਾ ਬਣਾਂ ਤੇ ਬਣਾਂ ਕੀ ਮੈਂ?

ਮੇਰੀ ਸ਼ਾਹ ਰੱਗ ਨੂੰ ਹੱਥ ਪੈ ਰਿਹਾ ਏ,

ਖ਼ਬਰਦਾਰ ਨਾ ਬਣਾਂ ਤੇ ਬਣਾਂ ਕੀ ਮੈਂ?

ਬਿਨਾਂ ਅੱਗ ਦੇ ਤੋਹਮਤਾਂ ਸਾੜਿਆ ਏ,

ਮੈਂ ਅੰਗਿਆਰ ਨਾ ਬਣਾਂ ਤੇ ਬਣਾਂ ਕੀ ਮੈਂ?

ਰਹੀ ਭਟਕਦੀ ਜ਼ਿੰਦਗੀ ਲਾਰਿਆਂ ਤੇ,
ਮੈਂ ਇਕਰਾਰ ਨਾ ਬਣਾਂ ਤੇ ਬਣਾਂ ਕੀ ਮੈਂ?
ਵਾਰ ਪਿਆਰ ਉਤੇ ਹੁੰਦਾ ਵੇਖ ਕੇ ਵੀ,
ਮੈਂ ਤਲਵਾਰ ਨਾ ਬਣਾਂ ਤੇ ਬਣਾਂ ਕੀ ਮੈਂ?

ਸਦਾ ਲੁਟ ਦਾ ਪਿਆਰ ਬਚਾਉਣ ਲਈ ਮੈਂ,

ਆਪਣੀ ਜਾਨ ਉਤੇ ਘਾਲਾਂ ਘਾਲੀਆਂ ਨੇ।

ਕਾਲੀ ਰਾਤ ਸਵੇਰ ਬਨਾਉਣ ਲਈ ਮੈਂ,

ਜੋਤਾਂ ਅਖੀਆਂ ਵਿਚ ਕਈ ਬਾਲੀਆਂ ਨੇ।

ਚੋਗਾ ਪਾਉਣ ਲਈ ਮੂੰਹ ਵਿਚ ਬੱਚਿਆਂ ਦੇ।

ਕਢੀਆਂ ਤਾਰਿਆਂ ਹੇਠ ਹੰਡਾਲੀਆਂ ਨੇ।

- ੨੭ -