ਪੰਨਾ:ਚਾਰੇ ਕੂਟਾਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਹਰ ਮਕਰ ਦੀ, ਸਜ਼ਾ ਲੈ ਕੇ ਆਇਆਂ।
ਤੇਰੇ ਜ਼ੁਲਮ ਦੀ, ਇੰਤਹਾ ਲੈ ਕੇ ਆਇਆਂ।
ਤੇਰੇ ਠਾਠ ਸ਼ਾਹੀ ਵੀ ਪੈਰਾਂ 'ਚ ਰੁਲਣੇ।
ਤੇਰੇ ਭੇਤ ਕਾਲੇ, ਸ਼ਰੇ-ਆਮ ਖੁਲ੍ਹਣੇ।
ਮੈਂ ਤਾਰੀਖ ਆਪਣੀ, ਗਵਾਹ ਲੈ ਕੇ ਆਇਆਂ।
ਤੇਰੇ ਜ਼ੁਲਮ ਦੀ ਇੰਤਹਾ ਲੈ ਕੇ ਆਇਆਂ।
ਰਤਾ ਵੇਖ ਚੜ੍ਹਦੇ, ਸਵੇਰੇ ਦੀ ਲਾਲੀ।
ਮਹਿਲਾਂ ਦੀ ਝੁਗੀਆਂ ਨੇ, ਖੋਹ ਲਈ ਦੀਵਾਲੀ।
ਭਟਕੇ ਮੁਸਾਫਰ ਲਈ, ਰਾਹ ਲੈ ਕੇ ਆਇਆਂ।
ਤੇਰੇ ਜ਼ੁਲਮ ਦੀ ਇੰਤਹਾ ਲੈ ਕੇ ਆਇਆਂ।

- ੩੧ -