ਪੰਨਾ:ਚਾਰੇ ਕੂਟਾਂ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬ ਦੀ ਜ਼ਬਾਨੀ

ਉਦੋਂ ਤੀਕ ਨਹੀਂ ਰਾਤ ਨੂੰ ਨੀਂਦ ਆਉਂਦੀ,
ਜਦੋਂ ਤੀਕ ਬੁਝਾਰਤਾਂ ਪਾ ਨਾ ਲਾਂ।
ਆਉਂਦੀ ਚੁੱਪ ਨਹੀਂ ਮੇਰਿਆਂ ਹਾਸਿਆਂ ਨੂੰ,
ਜਦ ਤਕ ਵਖੀਆਂ ਮੈਂ ਹਫ਼ਾ ਨਾ ਲਾਂ।
ਮੈਨੂੰ ਆਉਂਦਾ ਇਤਬਾਰ ਨਹੀਂ ਝਾਂਜਰਾਂ ਤੇ,
ਜਦ ਤਕ ਵੰਝਲੀ ਨਾਲ ਨਚਾ ਨਾ ਲਾਂ।
ਉਦੋਂ ਤੀਕ ਨਹੀਂ ਹਾਜ਼ਮਾ ਠੀਕ ਹੁੰਦਾ,
ਜਦ ਤਕ ਭਾਬੀਆਂ ਤੋਂ ਗਾਲ੍ਹਾਂ ਖਾ ਨਾ ਲਾਂ।

ਵੇਖ ਸਾਵੀਆਂ ਸੋਹਣੀਆਂ ਪੈਲੀਆਂ ਨੂੰ,
ਪੀਲੇ ਚਿਹਰਿਆਂ ਤੇ ਲਾਲੀ ਦਗਦੀ ਏ।
ਸੌਂਹਾਂ ਸੂਫੀਆਂ ਦੀਆਂ ਵੀ ਟੁਟਦੀਆਂ ਨੇ,
ਪੈਂਦੀ ਸਾਂਝ ਜਦੋਂ ਪਾਣੀ ਅੱਗ ਦੀ ਏ।

ਮੇਰਾ ਇਸ਼ਕ ਤੁਰਿਆ ਸੱਚੇ ਅਮਲ ਉਤੋਂ,
ਖੁਲ੍ਹ ਦਿਲੀ ਨੇ ਨ ਸਾਂਝ ਵਧਾ ਦਿਤੀ।
ਬਾਂਗਾਂ ਕੁਕੜਾਂ ਦਿਤੀਆਂ ਢਾਰਿਆਂ ਤੋਂ,
ਫੇਰੀ ਜਦੋਂ ਪਰਭਾਤ ਨੇ ਪਾ ਦਿਤੀ।
ਖੂਹ ਦੇ ਕੁੱਤਿਆਂ ਹਵਾ 'ਚ ਛੋਹੇ ਟੱਪੇ,
ਹੇਕ ਹੀਰ ਦੀ ਹਾਲੀਆਂ ਲਾ ਦਿਤੀ।
ਕੋਲੋਂ ਉਠ ਕੇ ਸਾਉਣ ਦੇ ਬੱਦਲਾਂ ਨੇ,
ਜੂਹਾਂ ਮੇਰੀਆਂ ਦੀ ਤੇਹ ਲਾਹ ਦਿਤੀ।

ਮੈਨੂੰ ਸਿਰ ਕਿ ਸਿਰਵਾਰਨੇ ਹੋਣ ਲਖਾਂ,
ਪੈਰ ਭੰਗੜੇ ਵਿਚ ਜਾਂ ਚੁੱਕਦਾ ਹਾਂ।

- ੩੩ -