ਪੰਨਾ:ਚਾਰੇ ਕੂਟਾਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਗ਼ਮਾ

ਐ ਮੇਰੇ ਹਮਵਤਨੀਓ! ਗੀਤ ਗਾਓ ਪਿਆਰ ਦੇ,
ਆ ਰਹੀ, ਬਹਾਰ ਦੇ।
ਜ਼ਿੰਦਗੀ ਜਨਮ ਲੈ ਰਹੀ, ਮੌਤ ਦੇ ਹੈ ਗਰਭ ਚੋਂ,
ਵਾਰ ਸਹਿ ਤਲਵਾਰ ਦੇ।
ਕੌਣ ਇਹ ਰਣਬੀਰ ਹੈ, ਧਨਬ ਤੇ ਹੀ ਟੁਟ ਗਿਆ,
ਕਿਸ ਦਾ ਹਾਏ ਤੀਰ ਹੈ?
ਕਿਸ ਦੀ ਹਾਏ ਲਾਸ਼ ਤੇ, ਪਏ ਨੇ ਪਾਣੀ ਵਾਰਦੇ,
ਹੰਝੂ ਕਿਸੇ ਦੁਖਿਆਰ ਦੇ?
ਪਛੜਿਆ ਲਾਚਾਰ ਹੈ, ਵੇਖ ਲੋ ਅਜ ਬਣ ਗਿਆ,
ਕਾਫਲਾ ਸਾਲਾਰ ਹੈ।
ਸੀਨਿਆਂ ਵਿਚ ਮਿਲਣ ਦੀ, ਤੜਪ ਲੈ ਕੇ ਤੁਰ ਪਏ,
ਕਦਮ ਨੇ ਇਕ ਸਾਰ ਦੇ।
ਅਮਨ ਫੌਜਾਂ ਜੁਟ ਪਈਆਂ, ਬਿਜਲੀਆਂ ਦੀ ਸਾਖ ਚੋਂ,
ਕੂੰਪਲਾਂ ਨੇ ਫੁਟ ਪਈਆਂ।
ਜ਼ਿੰਦਗੀ ਦਾ ਜਾਮ ਅਜ, ਦੇ ਰਿਹਾ ਇਨਸਾਨ ਹੈ,
ਦੌਰ ਨਹੀਂ ਇਨਕਾਰ ਦੇ।
ਵਕਤ ਦਾ ਕਾਨੂੰਨ ਹੈ, ਕਲਮ ਦੇ ਅਜ ਸਾਹਮਣੇ,
ਲੋੜ ਦਾ ਮਜ਼ਮੂਨ ਹੈ।

- ੩੬ -