ਪੰਨਾ:ਚਾਰੇ ਕੂਟਾਂ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਰੇ ਅਰਸ਼ੋਂ ਤੋੜ ਕੇ ਚੁੰਨੀ ਨੂੰ ਲਾਵਾਂ,
ਮੈਂ ਸ਼ਾਇਰ ਨੂੰ ਹਕ ਹੈ ਦਿਲਦਾਰੀ ਤੇਰੀ।

ਅਗਾਂਹ ਹੋਇਆ ਮਜ਼ਦੁਰ ਫਿਰ ਹਡੀਆਂ ਦਾ ਬੁਚਕਾ,
ਬੋਲਿਆ ਮੈਂ ਨਿਤ ਕਰਾਂਗਾ ਤੁਧ ਲਈ ਮਜ਼ਦੂਰੀ।
ਵਾਹਣੀ ਅੰਨ ਉਗਾਏਗਾ ਮੇਰੇ ਹਲ ਦਾ ਹੁਚਕਾ,
ਮਖਣ, ਦੁਧ, ਮਲਾਈ ਲਈ ਇਕ ਪਾਲ ਦਊਂ ਬੂਰੀ।
ਮਿਰੇ ਖੇਤ ਕਮਾਈਆਂ ਹੋਣੀਆਂ ਮਿਰੇ ਤੁਤੀਂ ਰੇਸ਼ਮ,
ਮਿਰੇ ਕੋਹਲੂ ਪੀੜਨ ਤੇਲ ਤੇ ਅਤਰਾਂ ਦੇ ਕੁੱਪੇ।
ਉਂਗਲਾਂ ਕਰਾਮਾਤ ਨੇ ਨਹੀਂ ਬੋਲ ਵਿਸ਼ੇਸ਼ਨ,
ਤੂੰ ਵੇਖੀਂ ਕ੍ਰਿਸ਼ਮੇ ਕਹੀ ਦੇ ਛਾਵੇਂ ਤੇ ਧੁੱਪੇ।
ਖੂਹ ਦੇ ਬੌਲਦ ਲੌਣਗੇ ਫੁੱਲਾਂ ਨੂੰ ਪਾਣੀ,
ਬੱਦਲ ਬਿਜਲੀ ਧੋਣਗੇ ਫੁਲ ਜੋ ਤੈਂ ਭਾਵੇ।
ਮੈਂ ਹਥੀਂ ਮਹਿਲ ਬਣਾ ਦਊਂ ਵਿਚ ਮੌਜਾਂ ਮਾਣੀ,
ਤਾਲ ਲਵਾਉਣ ਵਾਸਤੇ ਤਾਅ ਦਿਆਂਗਾ ਆਵੇ।
ਮੈਂ ਪੁਟ ਕੇ ਜੜ੍ਹ ਪਹਾੜ ਦੀ ਸਭ ਧਾਤਾਂ ਕਢਾਂ,
ਚਾੜ੍ਹ ਮਸ਼ੀਨੀ ਰਖ ਦਿਆਂ ਤੇਰੇ ਲਈ ਬਰਤਨ।
ਪਲੰਘ, ਕੌਂਚ, ਸ਼ਿੰਗਾਰ, ਮੇਜ਼ ਲਈ ਜੰਗਲ ਵਢਾਂ,
ਨੈਣਾਂ ਹੇਠਾਂ ਕਰ ਦਿਆਂ ਤੇਰੇ ਹਰ ਇਕ ਵਰਤਨ।
ਮੈਂ ਫਿਟਰ ਗਡੀਆਂ ਤੋਰਦਾਂ ਤੇ ਉਡਣ ਕਠੋਲੇ,
ਮਿਹਨਤ ਦਾ ਰੰਗ ਚਾੜ੍ਹਦਾਂ ਤਿਰੇ ਨਵ੍ਹਾਂ ਦੇ ਉਤੇ।
ਬਿਜਲੀ, ਪੱਖੇ, ਰੇਡੀਓ, ਖੁਦ, ਮਗਨ, ਮਚੋਲੇ,
ਮੁੜਕਾ ਰਤਾ ਵੀ ਆਏ ਨਾ, ਹਾੜੀ ਦੀ ਰੁਤੇ।

ਮੈਂ ਮੁੜ੍ਹਕਾ ਤੇ ਲਹੂ ਡੋਲ੍ਹ ਕੇ ਤਰੇ ਹੁਸਨ ਨੂੰ ਪਾਲਾਂ,
ਹਰ ਇਕ ਬਣਦਾ ਐਸ਼ ਹੈ ਮੇਰੇ ਡੌਲਿਆਂ ਰ ਹੀਂ।

- ੪੩ -