ਪੰਨਾ:ਚਾਰੇ ਕੂਟਾਂ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਸਕਰਾ ਸਕਨਾਂ

ਮੈਂ ਹੰਝੂ ਅੱਖੀਆਂ ਵਿਚ, ਹੁੰਦਿਆਂ ਵੀ ਮੁਸਕਰਾ ਸਕਨਾਂ।
ਮੈਂ ਆਪਣੇ ਹਾਲ ਉਤੇ, ਪੱਥਰਾਂ ਨੂੰ ਵੀ ਰੁਵਾ ਸਕਨਾਂ।

ਕਹਾਂ ਕਿਉਂ ਓਸ ਨੂੰ, ਮੈਂ ਤੋੜ ਨਾ ਤਾਰੇ ਤੂੰ ਅਰਸ਼ਾਂ ਦੇ,
ਜਦੋਂ ਕਿ ਚੰਨ ਨੂੰ ਮੈਂ ਧਰਤ ਤੇ, ਫੜ ਕੇ ਲਿਆ ਸਕਨਾਂ।

ਮੈਂ ਉਸਨੂੰ ਸੁਪਨਿਆਂ ਵਿਚ,ਮਿਲਣ ਦਾ ਇਕਰਾਰ ਕਿਉਂ ਕਰਦਾਂ,
ਮੈਂ ਹੋ ਕੇ ਓਸ ਦੇ ਦਰ ਤੇ, ਜਦੋਂ ਪਰਤੱਖ ਜਾ ਸਕਨਾਂ।

ਪਾਬੰਧੀ ਲਾ ਦਿਆਂ ਕਿਉਂ, ਓਸ ਦੀ ਮੈਂ ਗੁਨ ਗੁਨਾਹਟ ਤੇ,
ਜਦੋਂ ਕਿ ਆਪ ਲੰਮੀ ਹੇਕ ਦੇ ਮੈਂ ਗੀਤ ਗਾ ਸਕਨਾਂ।

ਕਹਾਂ ਕਿਉਂ ਓਸ ਨੂੰ, ਮੇਰੇ ਤੇ ਕਰਦੇ ਮਿਹਰ ਦੀ ਵਰਖਾ,
ਇਸ਼ਕ ਦੀ ਅੱਗ ਜਦ ਮੈਂ, ਵਿਚ ਸੀਨੇ ਦੇ ਦਬਾ ਸਕਨਾਂ।

- ੪੭ -