ਪੰਨਾ:ਚਾਰੇ ਕੂਟਾਂ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਉਸਦੀ ਹਰ ਅਦਾ ,ਸਾਹਮਣੇ ਕਿਉਂ ਸਿਰ ਝੁਕਾ ਦੇਵਾਂ !,
ਜਦੋਂ ਕਿ ਆਪ ਫੜ ਫੜ ਕੇ ਮੈਂ, ਝੁਕਿਆਂ ਨੂੰ ਉਠਾ ਸਕਨਾਂ।

ਮੈਂ ਉਸ ਦੀ ਨਜ਼ਰ ਤੋਂ ਡਰ ਕੇ, ਉਜਾੜਾਂ ਆਹਲਣਾ ਕਾਹਨੂੰ,
ਜਦੋਂ ਕਿ ਬਿਜਲੀਆਂ ਦੇ ਨਾਲ ਮੈਂ, ਆਹਢੇ ਲਗਾ ਸਕਨਾਂ।

ਨਖੇੜਾਂ ਇਕ ਦੇ ਬਦਲੇ ਨਵ੍ਹਾਂ ਤੋਂ ਮਾਸ ਕਿਉਂ ਦੱਸੋ ?
ਜਦੋਂ ਕਿ ਨਾਲ ਆਪਣੇ ਜਗਤ ਸਾਰੇ ਨੂੰ ਮਿਲਾ ਸਕਨਾਂ।

'ਅਮਰ' ਮੈਂ ਹਾਂ, ਅਮਰ ਮੇਰਾ ਇਸ਼ਕ ਹੈ ਏਸ ਦੁਨੀਆ ਤੇ,
ਮੈਂ ਏਸੇ ਆਸ ਤੇ ਅਜ ਮੌਤ ਤੋਂ ਜ਼ਿੰਦਗੀ ਬਚਾ ਸਕਨਾਂ।

- ੪੮ -