ਪੰਨਾ:ਚਾਰੇ ਕੂਟਾਂ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਹਾਣ ਦੀਆਂ ਮਾਏ ਨੀ ਧਰੇਕਾਂ

ਮੇਰੇ ਹਾਣ ਦੀਆਂ ਮਾਏ ਨੀ ਧਰੇਕਾਂ,
ਕੋਠਾ ਕੋਠਾ ਹੋਈਆਂ ਲੰਮੀਆਂ।

ਸਿਖਰ ਦੁਪਹਿਰਾਂ ਸਿਰ ਤੇ ਆਈਆਂ।
ਪੰਧ ਮੁਕਾ ਲਏ, ਅੱਧ ਤਕ ਰਾਹੀਆਂ।
ਖੁਸ਼ੀਆਂ ਨੇ ਹੱਸੀਆਂ ਅਨੇਕਾਂ, ਉਡ ਪੁਡ ਗਈਆਂ ਗ਼ਮੀਆਂ। ਮੇਰੇ ........

ਹਥ ਭਰੇ, ਮਾਵਾਂ ਨੂੰ ਆਏ।
ਗੁੱਡੀਆਂ ਗੁੱਡੇ, ਗਏ ਪਰਨਾਏ।
ਹੇਕਾਂ ਚੋਂ ਵਿਛੜੀਆਂ ਹੇਕਾਂ, ਤ੍ਰਿੰਜਣਾਂ ’ਚ ਹੋਈਆਂ ਕਮੀਆਂ। ਮੇਰੇ ........

ਮਾਵਾਂ ਤੇ ਧੀਆਂ ਦੇ,ਪੜਦੇ ਨੀ ਅੰਬੜੀ।
ਸਾਹ ਨੇ ਸ਼ਰਮ ਦੇ, ਤੇ ਬੇ-ਵਸ ਚੰਮੜੀ।
ਮਹਿੰਦੀ 'ਚ ਰੰਗ ਕੇ ਤੂੰ ਰੇਖਾਂ, ਸਿਦਕ ਨੂੰ ਦੇ ਦੇ ਥੰਮੀਆਂ। ਮੇਰੇ .......

ਭਾਬੋ ਤੇ ਵੀਰੇ ਨੂੰ, ਵੇਖ ਨੀ ਮਾਏ।
ਮਿੱਟੀ ਦਾ ਬਾਵਾ, ਮੇਲਿਓਂ ਲਿਆਏ।
ਨੱਚਦੇ ਚੁਬਾਰੇ ਚੋਂ ਵੇਖਾਂ, ਵਿਹੜੇ ਵਿਚ ਢੋਲ ਸੱਮੀਆਂ। ਮੇਰੇ ... ... ....

- ੪੯ -