ਪੰਨਾ:ਚਾਰੇ ਕੂਟਾਂ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਨ੍ਹਾਂ ਘਰਾਂ ਅੰਦਰ ਚਾਨਣ ਬੁਝਿਆ ਸੀ,
ਦੀਵੇ ਜਿੰਦ ਦੇ ਜਗਣੇ ਸ਼ੁਰੂ ਹੋ ਗਏ।
ਸਕ ਦੰਮੜੀ ਦੇ ਰਾਹਾਂ ਪੱਤਨਾਂ ਤੇ,
ਨੇ ਤਵੀਤਾਂ ਨੂੰ ਠਗਣੇ ਸ਼ੁਰੂ ਹੋ ਗਏ।

ਜਿਨ੍ਹੇ ਅਡੀਆਂ ਕੂਚੀਆਂ ਚਾ ਅੰਦਰ,
ਬਾਂਕਾਂ ਓਸ ਦੇ ਪੈਰਾਂ ਨੂੰ ਮਿਲ ਗਈਆਂ।
ਜਿਹੜੀ ਤਰਸਦੀ ਰਹੀ ਸੀ ਹਾਸਿਆਂ ਨੂੰ,
ਉਸ ਦੇ ਦਿਲ ਅੰਦਰ ਕਲੀਆਂ ਖਿਲ ਪਈਆਂ।

ਕਿਸੇ ਬਾਬਲ ਨੇ ਧੀ ਦਾ ਭਾਰ ਸਿਰ ਤੋਂ,
ਲਾਹੁਣ ਵਾਸਤੇ ਭਾਜੀਆਂ ਤੋਰੀਆਂ ਨੇ।
ਭੁੱਖਾਂ ਨਾਲ ਨਿਢਾਲ ਹੋ ਸੁਟੀਆਂ ਜੋ,
ਹਿੱਕਾਂ ਨਾਲ ਲਾਈਆਂ ਮਾਵਾਂ ਲੋਰੀਆਂ ਨੇ।
ਘੋਲੇ ਬਠਲੀਂ ਰੰਗ ਲਲਾਰੀਆਂ ਨੇ,
ਪੱਗਾਂ ਗਈਆਂ ਰੰਗਾਈਆਂ ਕੋਰੀਆਂ ਨੇ।
ਸੱਤੂ ਕਿਸੇ ਨੇ ਸੱਧਰਾਂ ਨਾਲ ਘੋਲੇ,
ਕਈਆਂ ਦੁੱਧ ਅੰਦਰ ਖੰਡਾਂ ਖੋਰੀਆਂ ਨੇ।

ਸੁਖਾਂ ਸੁਖਦਿਆਂ ਨੂੰ ਚੰਗੇ ਦਿਨ ਪਰਤੇ,
ਪੂਰੀ ਕਿਸੇ ਦੀ ਦਿਲੀ ਮੁਰਾਦ ਹੋ ਗਈ।
ਪਿੰਡ ਪਿੰਡ ਅੰਦਰ ਲਹਿਰ ਬਹਿਰ ਹੋਈ,
ਦੁਨੀਆ ਸੁਖਾਂ ਦੀ ਨਵੀਂ ਆਬਾਦ ਹੋ ਗਈ।

ਆਈਆਂ, ਚਿਠੀਆਂ ਕਿਸੇ ਨੂੰ ਆਉਣ ਦੀਆਂ,
ਕੋਈ ਕਾਵਾਂ ਨੂੰ ਚੂਰੀਆਂ ਪਾਉਣ ਲੱਗੀ।
ਚਾਦਰ ਲੱਠੇ ਦੀ ਕਿਸੇ ਦੀ ਜੇ ਖੜਕੀ,
ਧੜਕਣ ਕਿਸੇ ਦੀ ਨਾਚ ਵਿਖਾਉਣ ਲੱਗੀ।

-੫੨-