ਪੰਨਾ:ਚਾਰੇ ਕੂਟਾਂ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਥੇ ਬੈਠ ਕੇ ਬੋਹਲ ਦੀ ਛਾਂ ਥੱਲੇ,
ਅਸੀਂ ਮੌਤ ਨੂੰ ਸਦਾ ਵੰਗਾਰਦੇ ਹਾਂ।
ਮੈਲੀ ਅੱਖ ਕੋਲੋਂ ਡਰੀਏ ਏਸ ਕਰ ਕੇ,
ਅਸੀਂ ਜ਼ਿੰਦਗੀ ਪਏ ਉਸਾਰਦੇ ਹਾਂ।

ਉਹ ਦਿਨ ਵੀ ਜਾਪਦੇ ਹੈਣ ਨੇੜੇ,
ਜਦੋਂ ਨਿਤ ਵਿਸਾਖੀਆਂ ਰਹਿਣਗੀਆਂ।
ਭੁਖਾਂ ਖੰਭ ਲਾ ਕੇ ਉਡ ਜਾਣਗੀਆਂ,
'ਅਮਰ' ਦੁਧ ਦੀਆਂ ਨਹਿਰਾਂ ਵਹਿਣਗੀਆਂ।

-੫੪-