ਪੰਨਾ:ਚਾਰੇ ਕੂਟਾਂ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਬਲ ਧੀ ਨੂੰ ਤੋਰਿਆ

ਬਾਬਲ ਧੀ ਨੂੰ ਤੋਰਿਆ, ਸਭ ਸਾਕ ਸਬੰਧੀ ਰੋਏ।
ਪਿਆਰ ਦੇ ਰਹੇ, ਚਾਚੇ ਤਾਏ!
ਅਥਰੂ ਕੇਰਨ, ਅੰਮੀ ਜਾਏ,
ਮਾਂ ਦੀ ਮਮਤਾ ਖਿਲਰ ਦੀ ਨੂੰ, ਕਿਹੜਾ ਅਜ ਪਰੋਏ।
ਬਾਬਲ ... ... ... ...

ਤਰਿੰਜਣੀ ਰੋਵਣ, ਹੇਕਾਂ ਤੰਦਾਂ,
ਕਿਰ ਕਿਰ ਰੋਣ, ਚੁਫੇਰੇ ਕੰਧਾਂ,
ਦਿਲ ਤੇ ਪੱਥਰ ਰੱਖ ਕੇ ਕਿਹੜਾ, ਡੋਲੀ ਕੋਲ ਖਲੋਏ।
ਬਾਬਲ ਧੀ ... ... ... ...

ਗੁਡੀਆਂ, ਗੇਂਦਾਂ, ਰੋਣ ਪਟੋਲੇ।
ਨੁਕਰੀ ਲਗੇ, ਰੋਣ ਪਰੋਲੇ।
ਲਿਸ਼ਕ ਪਏ ਅਣਖਾਂ ਦੇ ਹੀਰੇ, ਕਿਹੜਾ ਅਜ ਲਕੋਏ।
ਬਾਬਲ ਧੀ ... ... ... ...

-੫੫-