ਪੰਨਾ:ਚਾਰੇ ਕੂਟਾਂ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਝੀ ਰੋਵੇ, ਗੋਰੀ, ਬੂਰੀ,
ਕਾਵਾਂ ਨੂੰ ਅਜ, ਭੁਲੀ ਚੂਰੀ।
ਇਹ ਚਿੜੀਆਂ ਦਾ ਚੰਬਾ ਉਡਿਆ ਫੇਰ ਨ ਕਠਾ ਹੋਏ।
ਬਾਬਲ ਧੀ ... ... ... ...

ਜਿਸ ਬਾਬਲ ਨੇ, ਧੀਆਂ ਜੰਮੀਆਂ,
ਵੇਖ ਸਕੇ ਓਹੋ, ਇਹ ਗੱਮੀਆਂ,
ਧਰਮਾਂ ਕਰਮਾਂ ਦੇ ਦਿਓਤੇ ਨੂੰ, ਢੋਂਦਾ ਆਇਆ ਢੋਏ।
ਬਾਬਲ ਧੀ ... ... ... ...

ਲਭ ਲਿਆ ਵਰ ਦੀਵਾ ਲੈ ਕੇ,
ਲਾ ਦਿਤਾ ਲੜ, ਸਾਥੀ ਕਹਿ ਕੇ।
ਮਥੇ ਲਿਖਿਆ ਪੜ੍ਹ ਲੈ ਧੀਏ, ਇਸ ਦੀਪਕ ਦੀ ਲੋਏ।
ਬਾਬਲ ਧੀ ... ... ... ...

-੫੬-