ਪੰਨਾ:ਚਾਰੇ ਕੂਟਾਂ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰਾ ਦੀਦਾਰ

ਤੇਰਾ ਦੀਦਾਰ ਹੋਇਆ
ਯੁਗਾਂ ਦੇ ਬਾਅਦ ਸਜਨੀ,
ਤੇਰਾ 'ਕਰਾਰ ਹੋਇਆ।

ਸੁਤੇ ਚਿਰਾਂ ਦੇ ਦਿਲ ਚੋਂ, ਅਰਮਾਨ ਜਾਗ ਉੱਠੇ।
ਖੇੜੇ ਨੇ ਜਾਗ ਉੱਠੇ, ਵੀਰਾਨ ਜਾਗ ਉੱਠੇ।
ਹਰ ਬੁਲਬੁਲੇ 'ਚੋਂ ਨੂਹ ਦੇ ਤੂਫਾਨ ਜਾਗ ਉੱਠੇ।
ਲਹਿਰਾਂ ਦੀ ਮਿਹਰ ਸਦਕਾ, ਬੇੜਾ ਹੈ ਪਾਰ ਹੋਇਆ।
ਤੇਰਾ ਦੀਦਾਰ ਹੋਇਆ।

-੫੭-