ਪੰਨਾ:ਚਾਰੇ ਕੂਟਾਂ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁੱਖ-ਬੰਧ

ਪੰਜਾਬੀ ਸਾਹਿੱਤ ਮੰਡਪ ਦੀ ਰੰਗ ਭੂਮੀ ਤੇ ਜਦੋਂ ਵੀ ਕਿਸੇ ਨਵੇਂ ਸਾਹਿੱਤਕਾਰ ਨੇ ਪ੍ਰਵੇਸ਼ ਕੀਤਾ ਹੈ, ਦ੍ਰਸ਼ਕਾਂ ਦੀ ਪਿਛਲੀ ਕਤਾਰ ਵਿਚ ਬੈਠਿਆਂ ਵੀ ਸ਼ਾਇਦ ਮੈਂ ਪਹਿਲੀ ਤਾੜੀ ਮਾਰੀ ਹੈ। ਇਹ ਗੱਲ ਵੱਖਰੀ ਹੈ ਕਿ ਉਹ ਤਾੜੀ ਇਕੱਲੀ ਹੋਣ ਕਰ ਕੇ ਜਾਂ ਬਹੁਤ ਦੂਰ ਹੋਣ ਕਰ ਕੇ ਨਵੇਂ ਪਾਤਰ ਨੂੰ ਸੁਣਾਈ ਨਾ ਦਿੱਤੀ ਹੋਵੇ। ਕਈ ਵਾਰੀ ਲਾਗਲਿਆਂ ਦੀਆਂ ਨਜ਼ਰਾਂ ਮੈਨੂੰ ਘੂਰਦੀਆਂ ਜਾਪੀਆਂ ਹਨ, ਜਿਵੇਂ ਮੈਂ ਕੋਈ ਹੋਛੇ ਸੁਆਦ ਵਾਲਾ ਬੰਦਾ ਹੋਵਾਂ। ਕਈ ਵਾਰੀ ਨੀਵੀਂ ਆਵਾਜ਼ ਚੇਤਾਵਨੀ ਦੇ ਢੰਗ ਵਿਚ ਇਹ ਕਹਿੰਦੀ ਵੀ ਮੇਰੀ ਕੰਨੀ ਪੈਂਦੀ ਹੈ: ਲੱਗਾ ਹੈਂ ਇਕ ਹੋਰ ਹੋਣਹਾਰ ਨੂੰ ਵਿਗਾੜਨ ਪਰ ਮੇਰਾ ਯਕੀਨ ਹੈ ਕਿ ਇਕ ਪ੍ਰਸੰਸਾ ਯੁਕਤ ਤਕਣੀ ਕਈ ਵਾਰੀ ਬਿੜਕਦਿਆਂ ਪੈਰਾਂ ਨੂੰ ਚੁਸਤੀ ਤੇ ਸੁਹਣਾ ਕੁਝ ਕਰ ਵਿਖਾਉਣ ਦੀ ਉਤੇਜਨਾ ਦਿੰਦੀ ਹੈ।

ਸੰਤ ਸਿੰਘ 'ਅਮਰ' ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦਾ ਕਰਤਾ ਸਟੇਜ ਉਤੇ ਅਤੇ ਲੋਕ-ਪਿੜਾਂ ਵਿਚ ਸਨਮਾਨਿਆਂ ਕਵੀ ਹੈ। ਪੰਜਾਬੀ ਸਾਹਿੱਤ ਮੰਡਪ ਦੀ ਇਕ ਨੁਕਰ ਵਿਚ ਦਰਸ਼ਕਾਂ ਦੀ ਥਾਂ ਪਾਠਕ ਬੈਠਦੇ ਹਨ। ਉਹ ਰੰਗ-ਭੂਮੀ ਤੇ ਨਾਮਨਾ ਪ੍ਰਾਪਤ ਕਰ ਚੁਕੀਆਂ ਕਵਿਤਾਵਾਂ ਨੂੰ ਵੀ ਛਾਪੇ ਦੇ ਜਾਮੇ ਵਿਚ ਪੜ੍ਹ ਕੇ ਨਿਰਨਾ ਕਰਦੇ ਹਨ। ਆਖਰ

-੧-