ਪੰਨਾ:ਚਾਰੇ ਕੂਟਾਂ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਂ ਹੀਰ ਨੂੰ

ਨੀ ਮਹਿਲਾਂ ਵਿਚ ਰਹਿਣ ਵਾਲੀਏ,
ਕੰਨ ਪਾਟਿਆਂ ਦੀ ਕਰ ਲੈ ਸੁਣਾਈ।

ਤੇਰੀਆਂ ਤਸੱਲੀਆਂ ਨੇ, ਵੱਗ ਚਰਵਾਏ ਨੀ।
ਤੇਰੇ ਇਕਰਾਰਾਂ ਸਾਨੂੰ, ਤਾਰੇ ਗਿਣਵਾਏ ਨੀ।

ਨੀ ਨਵਿਆਂ ਸ਼ਿੰਗਾਰਾਂ ਵਾਲੀਏ, ਸਾਡੇ ਭਾ ਅਜ ਕਿਹੜੀ ਊ ਬਣਾਈ?

ਨੀ ਮਹਿਲਾਂ...

ਚੂਰੀਆਂ ਦੇ ਛੰਨੇ ਵੀ, ਖਵਾਏ ਤੂੰ ਭੁਲਾਏ ਨੀ।
ਮੱਲ ਮਾਰ ਆਪ ਸਾਡੇ, ਕਖ ਤੂੰ ਉਡਾਏ ਨੀ।

ਨੀ ਦੁਖ ਸੁਖ ਸਹਿਣ ਵਾਲੀਏ, ਦਸ ਇਹ ਕਿਧਰ ਦੀ ਦਨਾਈ?

ਨੀ ਮਹਿਲਾਂ...

ਤੇਰੇ ਅਸਾਂ ਕਾਮਿਆਂ ਤੋਂ, ਗਾਹਲਾਂ ਕਈ ਖਾਧੀਆਂ।
ਤੇਰੀਆਂ ਅਬਾਦੀਆਂ ਚ ਸਾਨੂੰ ਬਰਬਾਦੀਆਂ।

ਨੀ ਪੁੰਨਿਆਂ ਮਨਾਉਣ ਵਾਲੀਏ, ਕਿਉਂ ਚੰਨ ਨੂੰ ਈ ਕਾਲਖ ਲਗਾਈ?

ਨੀ ਮਹਿਲਾਂ...

ਕਲ੍ਹ ਜਿਨ੍ਹਾਂ ਖੇੜਿਆਂ ਨੂੰ, ਫਿਟਕਾਂ ਸੈਂ ਪਾਉਂਦੀ ਨੀ।
ਅਜ ਫਿਰੇਂ ਉਨ੍ਹਾਂ ਦੇ ਹੀ, ਗੁਣ ਗੀਤ ਗਾਉਂਦੀ ਨੀ।

ਨੀ ਉਚਿਆਂ ਵਿਚਾਰਾਂ ਵਾਲੀਏ, ਕੀਹਦੇ ਮਹਿਲਾਂ ਚ ਦਿਵਾਲੀ ਊ ਜਗਾਈ?

ਨੀ ਮਹਿਲਾਂ...

-੬੨-