ਪੰਨਾ:ਚਾਰੇ ਕੂਟਾਂ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੂਨ ਸਾਡ ਹੱਥਾਂ ਉਤੇ, ਲਾਇਆ ਜਾਣ ਮਹਿੰਦੀ ਨੀ।
ਕੋਈ ਵੀ ਨਾ ਗਲ ਸਾਡੀ, ਤੇਰੇ ਦਿਲ ਬਹਿੰਦੀ ਨੀ।

ਰਾਵੀ ਦੇ ਕਿਨਾਰੇ ਭੁਲ ਗਏ, ਜਿਥੇ ਜ਼ਿੰਦਗੀ ਸੀ ਕਦਮ ਉਠਾਈ?

ਨੀ ਮਹਿਲਾਂ...

ਨਿਕਲੇ ਨੇ ਕੌਲ ਕੀਤੇ, ਝੂਠੇ ਸਭ ਤੇਰੇ ਨੀ।
ਆਪ ਘਿਰ ਗਈ ਤੁਰੀ, ਢਾਉਣ ਦੇ ਲਈ ਘੇਰੇ ਨੇ।

ਮੁਰਦੇ ਜਿਵਾਉਣ ਵਾਲੀਏ, ਜਾਨ ਜੀਊਂਦਿਆਂ ਦੀ ਕਿਉਂ ਈ ਜਲਾਈ?

ਨੀ ਮਹਿਲਾਂ...

ਰਹਿਣ ਨਹੀਓਂ ਦੇਣੇ ਅਸਾਂ ਤੇਰੇ ਤੇ ਵੀ ਖੇੜੇ ਨੀ।
ਪਹਿਲਿਆਂ ਤੋਂ ਵੱਧ ਤੇਰੇ ਨਿਕਲੇ ਬਖੇੜੇ ਨੀ।

ਸਾਡੇ ਨਾਲ ਕਰੇਂ ਜਿਹੜੀਆਂ, ਸਭ ਵੇਖਦੀ ਪਈ 'ਅਮਰ' ਲੁਕਾਈ?

ਨੀ ਮਹਿਲਾਂ...

-੬੩-