ਪੰਨਾ:ਚਾਰੇ ਕੂਟਾਂ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਵੀ ਪੱਤਣਾਂ ਤੇ 'ਮੀਆਂ' ਫੜ ਛਮਕਾਂ,
ਸੁੱਤੇ ਇਸ਼ਕ ਨੂੰ ਹੀਰ ਜਗਾ ਰਹੀ ਏ।
ਸੱਦ ਵੰਝਲੀ ਦੀ ਅਜੇ ਬੇਲਿਆਂ 'ਚੋਂ,
ਓਵੇਂ ਹੀਰ ਸਲੇਟੀ ਨੂੰ ਆ ਰਹੀ ਏ।
ਸਦੀਆਂ ਬੀਤੀਆਂ ਚਾਕ ਦੀ ਭੁੱਖ ਓਵੇਂ,
ਹੀਰ ਚੂਰੀਆਂ ਓਵੇਂ ਖਵਾ ਰਹੀ ਏ।
ਰਾਂਝੇ ਸਾਹਮਣੇ ਵੇਖ ਕਲੀਰਿਆਂ ਨੂੰ,
ਹੀਰ ਰੋ ਰੋ ਨੀਵੀਆਂ ਪਾ ਰਹੀ ਏ।

ਤੋੜੇ ਸੁਟ ਕੇ ਜੰਞ ਦੇ ਮੇਲਿਆਂ ਦੇ,
ਤੋੜ ਦਿਤਾ ਈ ਚਾਕ ਦਾ ਲੱਕ ਸ਼ਾਹਾ।
ਤਾਹਨੇ ਐਸੇ ਦਿਵਾਏ ਨੀ ਤੀਲਿਆਂ ਤੋਂ,
ਵਢ ਦਿਤਾ ਈ ਜੱਟ ਦਾ ਨੱਕ ਸ਼ਾਹਾ।

ਐਸੇ ਦਿਨ ਲਿਆਂਦੇ ਨੀ ਰਾਂਝਣੇ ਤੇ,
ਕੰਨ ਪਾੜ ਕੇ ਮੁੰਦਰਾਂ ਪਾਈਆਂ ਨੀ।
ਕਾਸਾ ਹਥ ਫੜਾਇਆ ਈ ਚੌਧਰੀ ਦੇ,
ਕਿਤੇ ਮਹਿਫਲਾਂ ਚਾ ਗਰਮਾਈਆਂ ਨੀ।
ਪੱਲੇ ਅਥਰੂ ਬੰਨ੍ਹ ਕੇ ਅੱਥਰੇ ਦੇ,
ਜੂਹਾਂ ਕੀਤੀਆਂ ਕੁਲ ਪਰਾਈਆਂ ਨੀ।
ਬਾਲ ਨਾਥ ਬਣ ਔ-ਖਲਾਂ ਦਸੀਆਂ ਨੀ,
ਜੜੀਆਂ ਬੂਟੀਆਂ ਖੂਬ ਸਿਖਾਈਆਂ ਨੀ।

ਟੂਣੇਹਾਰੀਆਂ ਛੈਲ ਛਬੀਲੀਆਂ ਨੂੰ,
ਦਾਤਾਂ ਵੰਡਦਾ ਰਿਹੋਂ ਗਿਆਨ ਦੀਆਂ।
ਪੈਰ ਉਨ੍ਹਾਂ ਦੇ ਕੋਲੋਂ ਘੁਟਵਾ ਛੱਡੇ,
ਲਾਹੀਆਂ ਟਾਕੀਆਂ ਜਿਨ੍ਹਾਂ ਅਸਮਾਨ ਦੀਆਂ।

-੬੫-