ਪੰਨਾ:ਚਾਰੇ ਕੂਟਾਂ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕੀ ਆਖਾਂ? ਪੰਜਾਬ ਦੀ ਧਰਤ ਆਖੇ,
ਵਾਰਸ ਜੰਡਾਂ ਕਰੀਰਾਂ ਤੋਂ ਗਿਆ ਸਦਕੇ।
ਸਾਰੀ ਵਾਰੀ ਪਿਆਰ ਤੋਂ ਪਿਆਰ ਪੂੰਜੀ,
ਵਾਰਸ ਪਿਆਰ ਜਗੀਰਾਂ ਤੋਂ ਗਿਆ ਸਦਕੇ।
ਭੇਤ ਜ਼ਿੰਦਗੀ ਦੇ ਦੱਸੇ ਖੋਹਲ ਸਾਰੇ,
ਵਾਰਸ ਪਾਕ ਜ਼ਮੀਰਾਂ ਤੋਂ ਗਿਆ ਸਦਕੇ।
ਬੋਲੀ ਵਲੋਂ ਖਜ਼ਾਨੇ ਲੁਟਾ ਛੱਡੇ,
'ਵਾਰਸ' ਮਾਂਦਰੀ ਸ਼ੀਰਾਂ ਤੋਂ ਗਿਆ ਸਦਕੇ।

ਤਾਹੀਓਂ ਵਾਂਗ ਪੈਗ਼ੰਬਰਾਂ ਪੂਜਦਾ ਏ,
ਹੀਰਾਂ ਰਾਂਝਿਆਂ ਵਾਲਾ ਪੰਜਾਬ ਤੇਰਾ,
ਉਞ ਤੇ ਬਣਨ ਨੂੰ ਬਣੇ ਨੇ ਕਈ 'ਵਾਰਸ',
ਬਣ ਨਹੀਂ ਸਕਿਆ ਕੋਈ ਜਵਾਬ ਤੇਰਾ।

-੬੭-