ਪੰਨਾ:ਚਾਰੇ ਕੂਟਾਂ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਡਿਆਂ ਦੀਆਂ ਦੁਆਵਾਂ ਬਚਿਆਂ ਤੋਂ ਦੂਰ ਹੋਈਆਂ।
ਹੁਸਨ ਦੀਆਂ ਨੁਹਾਰਾਂ
ਮਜ਼੍ਹਬੀ ਅਦਾਲਤਾਂ ਵਿਚ, ਤੋਹਫ਼ੇ ਦੇ ਤੌਰ ਉੱਤੇ,
ਸਹਿਮਾਂ ਦੇ ਰੂਪ ਅੰਦਰ,
ਜ਼ੁਲਮਾਂ ਦੇ ਰਾਹੀਂ ਵੇਖੋ ਹਾਜ਼ਰ ਹਜ਼ੂਰ ਹੋਈਆਂ।

ਹੋ ਹੋ ਕੇ ਵਰਕਾ ਵਰਕਾ ਵਾਰਸ ਦੀ ਹੀਰ ਰੋਵੇ।
ਲੁਡਨ ਝਨਾਂ 'ਚ ਡੁੱਬਾ,
ਸਹਿਤੀ ਦਾ ਮਾਨ ਟੁੱਟਾ,
ਕਾਸਾ ਕਿਤੇ ਤੁੜਾ ਕੇ ਰਾਂਝਾ ਫਕੀਰ ਰੋਵੇ।
ਆਲਮ ਬਚਾ ਨਾ ਸਕੇ ਆਪਣੇ ਖਿਆਲ ਸਾਂਝੇ,
ਤ੍ਰਿੰਞਣ ਦੇ ਗੀਤ ਡੁਸਕੇ ਤੇ ਕਿਲਕਿਲੀ ਵੀ ਰੋਈ
ਤੇ ਭੰਗੜੇ ਬਚੇ ਨਾ, ਗਿਧੇ ਦੇ ਤਾਲ ਸਾਂਝੇ,
ਮੰਦਰਾਂ ਮਸੀਤਾਂ ਅੰਦਰ ਸਾਂਝੇ ਪਏ ਅਨ੍ਹੇਰੇ।
ਪੂਜਾ 'ਸਥਾਨ ਉਤੇ
ਮਜ਼੍ਹਬੀ ਜਨੂਨੀਆਂ ਨੇ
ਆ ਵਹਿਸ਼ੀਆਂ ਦੇ ਵਾਂਗੂੰ ਗੱਡੇ ਨਵੇਂ ਫਰੇਰੇ।

ਤੜਫੇ ਪੰਜਾਬ ਦਾਤਾ, ਨੰਗੀ ਸਿਰੋਂ ਸਵਾਣੀ।
'ਬੰਗਾਲ ਅਜ ਭੁਖਾ' ਸੁਣਿਆ ਸੀ ਦਾਨ ਵੇਲੇ,
ਅਜ ਆਪ ਦਾਨ ਮੰਗਦੀ ਬਣ ਕੇ ਉਹੋ ਕਹਾਣੀ।
ਇਹ ਪਿੰਡ ਘੁਗ ਵਸਦੇ ਏਦਾਂ ਗਏ ਉਜਾੜੇ।
ਕਾਗਜ਼ ਉਤੇ ਉਲੀਕੇ ਭੇਤਾਂ ਭਰੇ ਸੁਨੇਹੇ,
ਦੁਨੀਆ ਕੋਲੋਂ ਲੁਕਾ ਕੇ ਜਾਂਦੇ ਜਿਵੇਂ ਨੇ ਪਾੜੇ।

-੭੦-