ਪੰਨਾ:ਚਾਰੇ ਕੂਟਾਂ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੂੰਘੇਰੀਆਂ ਤੇ ਸ਼ਕਤੀ-ਭਰਪੂਰ ਰਚਨਾਵਾਂ ਦੀ ਅਸਲੀਅਤ ਤੋਂ ਜਾਣੂ ਵੀ ਪੜ੍ਹ ਕੇ ਹੀ ਹੋ ਸਕੀਦਾ ਹੈ। ਪੜ੍ਹਨ ਵਾਲਾ ਗ਼ੌਰ ਕਰਦਾ ਹੈ, ਹੌਲੀ ਹੌਲੀ ਪੜ੍ਹ ਕੇ ਕਾਵਿ ਦਾ ਮਾਖਿਓਂ ਚੱਖਦਾ ਤੇ ਚਖਾਉਂਦਾ ਹੈ। ਆਖਰ ਪੜਚੋਲੀਆ ਵੀ ਤਾਂ ਸਿਆਣਾ ਤੇ ਰਸਿਕ ਪਾਠਕ ਹੀ ਹੁੰਦਾ ਹੈ। ਹਾਂ, ਉਸ ਦਾ ਅਧਿਐਨ ਆਮ ਪਾਠਕਾਂ ਤੋਂ ਵਧੇਰੇ ਹੁੰਦਾ ਹੈ। ਸਟੇਜ ਉਤੇ ਜਿਥੇ ਕਈ ਵਾਰੀ ਨਿਰੋਲ ਰੂਪਕ ਤੇ ਉਸਦਾ ਵੀ ਅਨੁ-ਪ੍ਰਾਸਕ ਰੰਗ ਤਾੜੀਆਂ ਤੇ ਪ੍ਰਸੰਸਾ ਲੈ ਜਾਂਦਾ ਹੈ ਉਥੇ ਕਈ ਵਾਰੀ ਡੂੰਘੇਰੀਆਂ ਕਵਿਤਾਵਾਂ ਦੇ ਵਿਚਾਰ ਨੂੰ ਸਮਝਿਆ ਤੇ ਵਲਵਲੇ ਨੂੰ ਮਾਣਿਆ ਨਹੀਂ ਜਾ ਸਕਦਾ। ਕਦੀ ਕਦੀ ਤਾਂ ਵਿਚਾਰ-ਵਲਵਲੇ ਤੇ ਕਲਪਨਾ ਵਲੋਂ ਨਫੀ ਤੇ ਅਵਾਜ਼ਾਂ ਦੇ ਪਰਬੰਧ ਵਿਚ ਚੁਸਤ ਕਵਿਤਾਵਾਂ ਨੂੰ ਹੀ ਕੇਵਲ ਪ੍ਰਸੰਸਾ ਮਿਲਦੀ ਹੈ।

ਸੰਤ ਸਿੰਘ ‘ਅਮਰ’ ਦੀ ਕਵਿਤਾ ਵਿਚ ਸਟੇਜ ਲਈ ਲੋੜੀਂਦੇ ਰੂਪਕ ਗੁਣਾਂ ਤੋਂ ਇਲਾਵਾ ਪਕਿਆਈ ਤੇ ਉਚੇਰੀ ਕਲਪਨਾ ਵੀ ਹੈ। ਇਸ ਦੀ ਕਵਿਤਾ ਦਾ ਸੁਆਦ, ਬਾਵਜੂਦ ਸੰਤ ਸਿੰਘ ਦੇ ਇਕ ਚੰਗੇ ਸਟੇਜੀ-ਕਵਿਤਾ ਪੜ੍ਹਨ ਵਾਲੇ ਹੋਣ ਦੇ, ਕੇਵਲ ਸੁਣਨ ਨਾਲ ਨਹੀਂ ਮਾਣਿਆ ਜਾ ਸਕਦਾ ਤੇ ਨਾ ਹੀ ਉਸਦੇ ਸੁਨੇਹੇ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਇਸੇ ਲਈ ਹੀ ਸ਼ਾਇਦ ਸੰਤ ਸਿੰਘ ਨੇ ਆਪਣਾ ਪਹਿਲਾ ਸੰਗ੍ਰਹਿ ‘ਚਾਰੇ-ਕੂਟਾਂ’ ਪ੍ਰਕਾਸ਼ਤ ਕਰਨ ਦਾ ਪ੍ਰਬੰਧ ਕੀਤਾ ਹੈ।

ਸੋਝੀ ਦੀ ਜਿਸ ਪੱਧਰ ਤੋਂ ਉਹ ਆਪਣੀਆਂ ਕਵਿਤਾਵਾਂ ਵਿਚ ਬੋਲਦਾ ਹੈ ਉਸ ਤਕ ਕਈ ਉੱਚ ਵਿਦਿਆ-ਪ੍ਰਾਪਤ ਸਾਹਿਤਕਾਰ ਵਿਚਾਰ-ਵਸਤੂ ਦੀ ਵੀ ਪਹੁੰਚ ਨਹੀਂ।

ਪੇਸ਼ ਕਰਦਿਆਂ ਉਹ ਬੋਲੀ ਦੀ ਠੇਠਤਾ ਦਾ ਖਾਸ ਖਿਆਲ ਰੱਖਦਾ ਹੈ ਅਤੇ ਮੁਹਾਵਰੇ ਤੋਂ ਵੀ ਮੁਸ਼ਕਲ ਹੀ ਉੱਕਦਾ ਹੈ । ਬੋਲੀ ਉਸਦੀ ਵਿਸ਼ੇ ਦੀ ਅਨੁਸਾਰੀ ਹੁੰਦੀ ਹੈ ਅਤੇ ਬਾਵਜੂਦ ਅਲੰਕਾਰਾਂ ਦੇ ਪੜ੍ਹਨ ਸੁਣਨ ਵਾਲਿਆਂ ਲਈ ਕੋਈ ਔਖ ਪੈਦਾ ਨਹੀਂ ਕਰਦੀ। ਲੋਕ-ਕਲਾਕਾਰਾਂ

-੨-