ਪੰਨਾ:ਚਾਰੇ ਕੂਟਾਂ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
















ਅਮਨ ਅਪੀਲ



ਅਮਨ ਪੁਕਾਰੇ, "ਆ ਜਾਓ ਸਾਰੇ ਬਣੀਏ ਇਕ ਕਤਾਰ,
ਗਗਨਾਂ ਤੇ ਜਿਉਂ ਉੱਡਣ ਘੁਗੀਆਂ ਬਣ ਕੇ ਲੰਮੀ ਡਾਰ।"

ਗਿੱਧੇ-ਭੰਗੜੇ, ਕਿੱਕਲੀ-ਮਾਹੀਏ ਆਓ ਬਚਾਈਏ ਸਾਰੇ।
'ਵਾਰਸ', 'ਬੁਲ੍ਹੇ', ਕਾਦਰ ਸੁੱਤੇ ਆਓ ਜਗਾਈਏ ਸਾਰੇ।
ਪੂਰਨ ਉਤੇ ਚਲ ਨਾ ਜਾਏ, ਲੂਣਾਂ ਦੀ ਤਲਵਾਰ-
ਅਮਨ ਪੁਕਾਰੇ.......

ਮੁੰਜਰਾਂ-ਸਿਟੇ ਅਤੇ ਕਪਾਹਵਾਂ, ਰਲ ਕੇ ਆਓ ਬਚਾਈਏ।
ਉਸ ਕਾਦਰ ਦੀਆਂ ਇਹ ਨਿਹਮਤਾਂ, ਖਾਈਏ ਅਤੇ ਹੰਢਾਈਏ।
ਚਰ੍ਹੀ-ਬਾਜਰਾ ਆਓ ਬਚਾਈਏ, ਛਲੀਆਂ ਭਰੀ ਜਵਾਰ-
ਅਮਨ ਪੁਕਾਰੇ.......

-੭੨-